ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀ ਕੇ ਮਨਾਈ ਲੋਹੜੀ

ਆੜ੍ਹਤੀਆਂ, ਵਕੀਲਾਂ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ; ਦਿੱਲੀ ਚੱਲੋ’ ਨਾਟਕ ਦੀ ਕੀਤੀ ਪੇਸ਼ਕਾਰੀ

ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀ ਕੇ ਮਨਾਈ ਲੋਹੜੀ

ਧੂਰੀ ਵਿੱਚ ਮਾਰੂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਆੜ੍ਹਤੀਏ। ਫੋਟੋ:ਸੋਢੀ

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜਨਵਰੀ

ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਗਏ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਨੈਸ਼ਨਲ ਹਾਈਵੇ ’ਤੇ ਧਰੇੜੀ ਜੱਟਾਂ ਸਥਿਤ ਟੌਲ ਪਲਾਜ਼ਾ ’ਤੇ ਕਈ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਰੋਸ ਮੁਜ਼ਾਹਰਾ ਕਰਕੇ ਖੇਤੀ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਦਿਆਂ, ਹਕੂਮਤ ਖ਼ਿਲਾਫ਼ ਖੂਬ ਭੜਾਸ ਕੱਢੀ।ਇਸ ਦੌਰਾਨ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਦੀ ਅਗਵਾਈ ਹੇਠਾਂ ਪਸਿਆਣਾ ਕੈਂਚੀਆਂ ’ਤੇ ਕੇਂਦਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਅਜੈਬ ਸਿੰਘ ਲੌਟ, ਗੁਰਜੰਟ ਤਰਖਾਣਮਾਜਰਾ, ਪਵਨ ਪਸਿਆਣਾ, ਬਲਜਿੰਦਰ ਮੈਣ, ਜੱਸੂ ਖੇੜੀਗੁੱਜਰਾਂ, ਯਾਦਵਿੰਦਰ ਕੂਕਾ, ਦਰਸ਼ਨ ਲਾਡੀ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ। ਇਸ ਦੌਰਾਨ ਹੀ ਮਾਨਵ ਮੰੰਚ ਵੱਲੋਂ ਡਾ. ਸੁਖਦਰਸ਼ਨ ਚਹਿਲ ਵੱਲੋਂ ਲਿਖਤ ਅਤੇ ਨਿਰਦੇਸ਼ਤ ‘ਦਿੱਲੀ ਚੱਲੋ’ ਨਾਟਕ ਦੀ ਕੀਤੀ ਗਈ ਪੇਸ਼ਕਾਰੀ ਵੀ ਕਿਸਾਨਾਂ ’ਚ ਜੋਸ਼ ਭਰ ਗਈ। ਪਸਿਆਣਾ ਚੌਕ ’ਤੇ ਹੀ ਕਿਸਾਨ ਯੂਨੀਅਨ ਡਕੌਂਦਾ ਨੇ ਵੀ ਖੇਤੀ ਸਬੰਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਦਿਆਂ ਰੋਸ ਮੁਜ਼ਾਹਰਾ ਕੀਤਾ।ਉਧਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਧਿਆਨ ਸਿਓਣਾ ਦੀ ਅਗਵਾਈ ਹੇਠਾਂ ਅਨੰਦ ਨਗਰ ’ਚ ਖੇਤੀ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜੰਗ ਸਿੰੰਘ ਭਟੇੜੀ, ਗੁਰਮੀਤ ਦਿੱਤੂਪੁਰ ਤੇ ਨਿਰਮਲ ਲਚਕਾਣੀ ਵੀ ਮੌਜੂਦ ਸਨ।

ਧੂਰੀ (ਹਰਦੀਪ ਸਿੰਘ ਸੋਢੀ): ਬਾਰ ਐਸ਼ੋਸ਼ੀਏਸ਼ਨ ਧੂਰੀ ਵੱਲੋਂ ਪ੍ਰਧਾਨ ਅਸ਼ਵਨੀ ਕੌਂਸਲ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਉਂਦਿਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਮਾਰੂ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਰੋਸ ਜ਼ਾਹਿਰ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਮਾਰੂ ਫੈਸਲਿਆਂ ਅਤੇ ਅੜੀਅਲ ਵਤੀਰੇ ਦੀ ਨਿੰਦਾ ਕਰਦਿਆਂ ਤੁਰੰਤ ਖੇਤੀ ਮਾਰੂ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਪਰਵੀਨ ਮਿੱਤਲ ਸੈਕਟਰੀ, ਯੋਗੇਸ਼ ਅੱਤਰੀ ਕੈਸ਼ੀਅਰ, ਬਲਜੀਤ ਸਿੰਘ ਸਿੱਧੂ, ਰਜਨੀਸ਼ ਧੀਰ, ਰੋਮਰ ਕਪੂਰ, ਨਵਦੀਪ ਚਾਂਗਲੀ, ਅਮਨਦੀਪ ਸਿੰਘ ਭਸੌੜ, ਸੰਜੀਵ ਚੌਧਰੀ, ਆਰ.ਕੇ. ਸਿੰਗਲਾ, ਜਸਬੀਰ ਰਤਨ, ਹਰਬੰਸ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਮੀਮਸਾ, ਐੱਸ.ਕੇ. ਸ਼ੋਰੀ, ਹਰਵਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ। ਇਸ ਮੌਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਪੇਧਨੀ ਦੀ ਅਗਵਾਈ ਵਿੱਚ ਵੀ ਕਾਪੀਆਂ ਸਾੜੀਆਂ ਗਈਆਂ।ਫੈਡਰੇਸ਼ਨ ਆਫ਼ ਆੜ੍ਹਤੀਆ ਐਸ਼ੋਸ਼ੀਏਸ਼ਨ ਨੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਲੋਹੜੀ ਮਨਾਈ।ਇਸ ਮੌਕੇ ਸਾਥੀ ਹਰਦੇਵ ਸਿੰਘ, ਧਰਮਪਾਲ ਸਾਰੋਂ, ਮਲਕੀਤ ਸਿੰਘ ਜਲਾਣ, ਵਿਜੈ ਸਿੰਗਲਾ, ਖਰੈਤੀ ਲਾਲ, ਓੁਮੇਸ਼ ਜਿੰਦਲ, ਕੇਵਲ ਕਿ੍ਰਸ਼ਨ, ਅਮਰਜੀਤ ਭਗਰੀਆ, ਹਰਵਿੰਦਰ ਕੁਮਾਰ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ ਤੇ ਜਗਵਿੰਦਰ ਸਿੰਘ ਚਾਹਲ ਵੀ ਹਾਜ਼ਰ ਸਨ।

ਲਹਿਰਾਗਾਗਾ (ਪੱਤਰ ਪ੍ਰੇਰਕ): ਅੱਜ ਇਥੇ ਦੁਪਹਿਰ ਮੰਡੀ ਦੇ ਮੁੱਖ ਮੰਦਰ ਚੌਕ ’ਚ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਸੱਦੇ ’ਤੇ ਵੱਖ ਵੱਖ ਜਥੇਬੰਦੀਆਂ ਨੇ ਲੋਹੜੀ ਮੌਕੇ ਤਿੰਨ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਤਿੰਨੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।ਇਸ ਮੌਕੇ ਡਾ. ਜਗਦੀਸ਼ ਪਾਪੜਾ ਨੇ ਸੰਘਰਸ਼ ਨੂੰ ਸਮਰਪਿਤ ਲੋਹੜੀ ਦਾ ਗੀਤ ਗਾਇਆ।ਰੈਲੀ ਨੂੰ ਬਲਵੀਰ ਜਲੂਰ, ਹਰਵਿੰਦਰ ਸਿੰਘ ਲਦਾਲ,ਮਹਿੰਦਰ ਸਿੰਘ ਅਤੇ ਗੁਰਚਰਨ ਸਿੰਘ,ਨਾਮਦੇਵ ਸਿੰਘ ਭੁਟਾਲ, ਰਵਿੰਦਰ ਕੁਮਾਰ ਰੱਬੜ ਅਤੇ ਹੋਰਨਾਂ ਨੇ ਸੰਬੋਧਨ ਕੀਤਾ।

ਘਨੌਰ (ਗੁਰਪ੍ਰੀਤ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ’ਤੇ ਕਸਬਾ ਘਨੌਰ ਦੇ ਬੱਸ ਸਟੈਂਡ ਨੇੜੇ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਡਾ. ਵਿਜੈਪਾਲ ਘਨੌਰ, ਕਾਂਮਰੇਡ ਪ੍ਰੇਮ ਸਿੰਘ, ਜਸਪਾਲ ਕੁਮਾਰ, ਸਾਹਿਲ ਕੁਮਾਰ, ਰਛਪਾਲ ਸਿੰਘ, ਧੰਨਾ ਸਿੰਘ ਅਤੇ ਹੋਰਨਾਂ ਦੀ ਅਗਵਾਈ ਵਿੱਚ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

ਸਮਾਣਾ (ਅਸ਼ਵਨੀ ਗਰਗ): ਲੋਹੜੀ ਦੇ ਤਿਊਹਾਰ ਮੌਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਾਲੇ ਬਿਲਾਂ ਦੀਆਂ ਕਾਪੀਆਂ ਸਾੜ ਕੇ ਪਿੰਡ ਢੈਂਠਲ ਤੇ ਸਮਾਣਾ ਬਲਾਕ ਦੀਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀਆਂ ਇਕਾਈਆਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕਿਸਾਨ ਯੂਨੀਅਨਾਂ ਨੇ ਲੋਹੜੀ ਦਾ ਤਿਉਹਾਰ ਖੇਤੀ ਕਨੂੰਨਾਂ ਨੂੰ ਸਾੜ ਕੇ ਮਨਾਉਣ ਦੇ ਆਦੇਸ਼ ਤੇ ਗੋਬਿੰਦਪੁਰਾ ਟੋਲ ਪਲਾਜ਼ਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਨੂੰਨ ਸਾੜਕੇ ਮਨਾਈ ਗਈ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਗੋਬਿੰਦਪੁਰਾ ਟੌਲ ਪਲਾਜ਼ਾ ਤੇ ਤਿੰਨਾਂ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਹੈ।

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜੰਗਲਾਤ ਯੂਨੀਅਨ ਦੇ ਸੱਦੇ ‘ਤੇ ਜੰਗਲਾਤ ਕਾਮਿਆਂ ਦਾ ਚੱਲ ਰਿਹਾ ਮੋਰਚਾ ਅੱਜ ਲੋਹੜੀ ਵਾਲੇ ਦਿਨ ਵੀ ਜਾਰੀ ਰਿਹਾ ਤੇ ਅੱਜ ਕਾਮਿਆਂ ਨੇ ਕਿਸਾਨੀ ਸੰਘਰਸ਼ ਦੇ ਪੱਖ ਵਿਚ ‘ਖੇਤੀ ਬਿਲਾਂ’ ਦੀਆਂ ਕਾਪੀਆਂ ਵੀ ਸਾੜੀਆਂ। ਅੱਜ ਦੇ ਮੋਰਚੇ ਵਿਚ ਵਿਸ਼ੇਸ਼ ਕਰਕੇ ਮੁਲਾਜ਼ਮ ਆਗੂ ਦਰਸ਼ਨ ਸਿੰਘ ਬੇਲੂਮਾਜਰਾ ਵੀ ਪੁੱਜੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All