DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Tree Protection: ਸ਼ੁੱਧ ਹਵਾ ਤੇ ਹਰਿਆਵਲ ਦਾ ਸੁਪਨਾ ਹੋਵੇਗਾ ਸਾਕਾਰ

ਪੰਜਾਬ ਸਰਕਾਰ ਨੇ ਪਿੰਡਾਂ, ਸ਼ਹਿਰਾਂ ਅਤੇ ਨਿੱਜੀ ਜ਼ਮੀਨਾਂ ’ਤੇ ਖੜ੍ਹੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ’ਤੇ ਪਾਬੰਦੀ ਲਾਈ

  • fb
  • twitter
  • whatsapp
  • whatsapp
featured-img featured-img
(X@BhagwantMann via PTI)
Advertisement

Punjab Tree Protection: ਪੰਜਾਬ ਦੀ ਧਰਤੀ ਕਦੇ ਆਪਣੇ ਸੰਘਣੇ ਜੰਗਲਾਂ ਅਤੇ ਬਾਗ਼ਾਂ ਲਈ ਜਾਣੀ ਜਾਂਦੀ ਸੀ ਪਰ ਸਮੇਂ ਦੇ ਨਾਲ ਆਧੁਨਿਕੀਕਰਨ ਅਤੇ ਵਿਕਾਸ ਦੀ ਹਨੇਰੀ ਵਿੱਚ ਇਹ ਆਪਣੇ ਕੁਦਰਤੀ ਸਰੋਤਾਂ ਨੂੰ ਗੁਆਉਂਦੀ ਜਾ ਰਹੀ ਹੈ। ਸੜਕਾਂ ਚੌੜੀਆਂ ਕਰਨ, ਰੀਅਲ ਅਸਟੇਟ ਦੇ ਫੈਲਾਅ ਅਤੇ ਬੇਲੋੜੀ ਕਟਾਈ ਕਾਰਨ ਸੂਬੇ ਦਾ ਹਰਿਆਵਲ ਘੇਰਾ ਲਗਾਤਾਰ ਸੁੰਗੜ ਰਿਹਾ ਹੈ, ਜਿਸ ਕਾਰਨ ਵਾਤਾਵਰਨ ’ਚ ਅਸੰਤੁਲਨ ਅਤੇ ਪ੍ਰਦੂਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ। ਇਸ ਨਾਜ਼ੁਕ ਸਥਿਤੀ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਪਹਿਲਕਦਮੀ ਕੀਤੀ ਹੈ।

ਅਗਸਤ 2026 ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਮਨਜ਼ੂਰ ਕੀਤਾ ਗਿਆ ਅਤੇ 10 ਅਗਸਤ 2026 ਨੂੰ ਨੋਟੀਫਾਈ ਕਰਕੇ ਲਾਗੂ ਕੀਤਾ ਗਿਆ ‘ਦਿ ਪੰਜਾਬ ਪ੍ਰੋਟੈਕਸ਼ਨ ਔਫ ਟਰੀਜ਼ ਬਿੱਲ, 2026’ ਇਸ ਦਿਸ਼ਾ ਵਿੱਚ ਇੱਕ ਬਹੁਤ ਹੀ ਇਨਕਲਾਬੀ ਕਦਮ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਿਆਰ ਕੀਤੇ ਗਏ ਇਸ ਨਵੇਂ ਕਾਨੂੰਨ ਤਹਿਤ ਹੁਣ ਸਿਰਫ਼ ਜੰਗਲਾਤ ਖੇਤਰ ਹੀ ਨਹੀਂ ਸਗੋਂ ਪਿੰਡਾਂ, ਸ਼ਹਿਰਾਂ ਅਤੇ ਨਿੱਜੀ ਜ਼ਮੀਨਾਂ ’ਤੇ ਖੜ੍ਹੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪਹਿਲਾਂ ਕੋਈ ਵੀ ਵਿਅਕਤੀ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਸਦੀਆਂ ਪੁਰਾਣੇ ਰੁੱਖਾਂ ਨੂੰ ਕੱਟ ਦਿੰਦਾ ਸੀ ਪਰ ਹੁਣ ਹਰੇਕ ਰੁੱਖ ਦੀ ਕਟਾਈ ਲਈ ਸਰਕਾਰੀ ਪ੍ਰਵਾਨਗੀ ਅਤੇ ਠੋਸ ਕਾਰਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

Advertisement

ਇਸ ਬਿੱਲ ਦਾ ਸਭ ਤੋਂ ਵੱਡਾ ਅਤੇ ਅਹਿਮ ਪਹਿਲੂ ਇਹ ਹੈ ਕਿ ਜੇਕਰ ਕਿਸੇ ਜ਼ਰੂਰੀ ਵਿਕਾਸ ਕਾਰਜ ਜਾਂ ਮਜਬੂਰੀਵੱਸ ਕੋਈ ਰੁੱਖ ਕੱਟਣਾ ਵੀ ਪੈਂਦਾ ਹੈ ਤਾਂ ਉਸ ਦੇ ਬਦਲੇ ਸਬੰਧਿਤ ਵਿਅਕਤੀ ਜਾਂ ਸੰਸਥਾ ਨੂੰ ਘੱਟੋ-ਘੱਟ 10 ਨਵੇਂ ਬੂਟੇ ਲਗਾਉਣੇ ਪੈਣਗੇ ਅਤੇ ਉਨ੍ਹਾਂ ਦੇ ਵੱਡੇ ਹੋਣ ਤੱਕ ਉਨ੍ਹਾਂ ਦਾ ਚੰਗੀ ਤਰ੍ਹਾਂ ਧਿਆਨ ਵੀ ਰੱਖਣਾ ਹੋਵੇਗਾ।

Advertisement

ਇਸ ਤੋਂ ਇਲਾਵਾ ਬਿਨਾਂ ਮਨਜ਼ੂਰੀ ਰੁੱਖ ਕੱਟਣ ’ਤੇ ਪਹਿਲੀ ਵਾਰ 10,000 ਰੁਪਏ, ਦੂਜੀ ਵਾਰ 35,000 ਰੁਪਏ ਅਤੇ ਵਾਰ-ਵਾਰ ਉਲੰਘਣਾ ਕਰਨ ’ਤੇ 50,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਨਿਰਧਾਰਿਤ ਸਮੇਂ ਵਿੱਚ ਨਵੇਂ ਬੂਟੇ ਨਾ ਲਗਾਉਣ ਜਾਂ ਉਨ੍ਹਾਂ ਦੀ ਸੰਭਾਲ ਨਾ ਕਰਨ ਦੀ ਸੂਰਤ ਵਿੱਚ ਵੀ ਵਾਧੂ ਜੁਰਮਾਨੇ ਦੀ ਵਿਵਸਥਾ ਹੈ।

ਸਰਕਾਰ ਨੇ 100 ਸਾਲ ਤੋਂ ਪੁਰਾਣੇ ਜਾਂ ਧਾਰਮਿਕ ਅਤੇ ਸੱਭਿਆਚਾਰਕ ਅਹਿਮੀਅਤ ਵਾਲੇ ਵਿਰਾਸਤੀ ਰੁੱਖਾਂ ਦੀ ਸੁਰੱਖਿਆ ਲਈ ਖ਼ਾਸ ਪ੍ਰਬੰਧ ਕੀਤੇ ਹਨ। ਅਰਜ਼ੀਆਂ ਦੀ ਪਾਰਦਰਸ਼ੀ ਪੜਤਾਲ ਲਈ ਵਿਸ਼ੇਸ਼ ‘ਟ੍ਰੀ ਪ੍ਰੋਟੈਕਸ਼ਨ ਅਫਸਰ’ ਤਾਇਨਾਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇਹ ਕਦਮ ਸਾਬਿਤ ਕਰਦਾ ਹੈ ਕਿ ਉਹ ਸਿਰਫ਼ ਸਿਆਸੀ ਵਾਅਦਿਆਂ ਤੱਕ ਸੀਮਤ ਨਹੀਂ ਸਗੋਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਹਵਾ ਅਤੇ ਹਰਿਆਵਲ ਦੇਣ ਲਈ ਵਚਨਬੱਧ ਹੈ। ਇਹ ਉਪਰਾਲਾ ਪੰਜਾਬ ਨੂੰ ਮੁੜ ‘ਹਰਿਆ ਭਰਿਆ ਸੂਬਾ’ ਬਣਾਉਣ ਵੱਲ ਇੱਕ ਚੰਗਾ ਕਦਮ ਹੈ।

Advertisement
×