DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Hightech Ambulance: ਸਫ਼ਰ-ਏ-ਜ਼ਿੰਦਗੀ ਦੀ ਰਖਵਾਲੀ ਕਰਦੀਆਂ ਹਾਈਟੈੱਕ ਐਂਬੂਲੈਂਸਾਂ

ਐਮਰਜੈਂਸੀ ਦੀ ਸਥਿਤੀ ਵਿੱਚ ਕੋਈ ਵੀ ਨਾਗਰਿਕ 108 ਜਾਂ 112 ਨੰਬਰ ਡਾਇਲ ਕਰਕੇ ਇਸ ਮੁਫ਼ਤ ਸੇਵਾ ਦਾ ਲਾਭ ਲੈ ਸਕਦਾ ਹੈ

  • fb
  • twitter
  • whatsapp
  • whatsapp
Advertisement

Punjab Hightech Ambulance: ਜੇਕਰ ਤੁਸੀਂ ਕਿਸੇ ਦੀ ਜ਼ਿੰਦਗੀ ਬਚਾਉਣ ਦੀ ਕਾਹਲੀ ਵਿੱਚ ਇੱਕ ਇੱਕ ਸਕਿੰਟ ਦੀ ਕੀਮਤ ਸਮਝਦੇ ਹੋ ਤਾਂ ਪੰਜਾਬ ਦੀਆਂ ਸੜਕਾਂ ’ਤੇ ਦੌੜਦੀਆਂ ਹਾਈਟੈੱਕ ਐਂਬੂਲੈਂਸਾਂ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਜਾਪਦੀਆਂ, ਜਿਨ੍ਹਾਂ ਨੇ ਸੂਬੇ ਦੀ ਐਮਰਜੈਂਸੀ ਸਿਹਤ ਪ੍ਰਣਾਲੀ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਸੂਬੇ ਦੇ ਐਮਰਜੈਂਸੀ ਰਿਸਪੌਂਸ ਨੈੱਟਵਰਕ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਸਹਾਈ ਹੋ ਰਹੀ ਹੈ। ਇਹ ਨਵੀਆਂ ਐਂਬੂਲੈਂਸਾਂ ਮਰੀਜ਼ਾਂ ਦੀ ਜਾਨ ਬਚਾਉਣ ਲਈ ਲੋੜੀਂਦੇ ਆਧੁਨਿਕ ਮੈਡੀਕਲ ਸਾਜ਼ੋ-ਸਾਮਾਨ ਨਾਲ ਲੈਸ ਹਨ। ਹਰ ਗੱਡੀ ਵਿੱਚ ਜੀਵਨ-ਰੱਖਿਅਕ ਦਵਾਈਆਂ, ਆਕਸੀਜਨ ਸਿਲੰਡਰ, ਐਂਬੂ-ਬੈਗ ਅਤੇ ਰੀਅਲ-ਟਾਈਮ ਨਿਗਰਾਨੀ ਲਈ ਜੀ ਪੀ ਐੱਸ ਟਰੈਕਿੰਗ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ।

ਐਮਰਜੈਂਸੀ ਦੀ ਸਥਿਤੀ ਵਿੱਚ ਕੋਈ ਵੀ ਨਾਗਰਿਕ 108 ਜਾਂ 112 ਨੰਬਰ ਡਾਇਲ ਕਰਕੇ ਇਸ ਮੁਫ਼ਤ ਸੇਵਾ ਦਾ ਲਾਭ ਲੈ ਸਕਦਾ ਹੈ। ਕੰਟਰੋਲ ਰੂਮ, ਹਸਪਤਾਲਾਂ ਅਤੇ ਮੌਕੇ ’ਤੇ ਮੌਜੂਦ ਪੈਰਾਮੈਡਿਕਸ ਸਟਾਫ਼ ਵਿਚਕਾਰ ਬਿਹਤਰੀਨ ਤਾਲਮੇਲ ਕਾਰਨ ਮਰੀਜ਼ਾਂ ਨੂੰ ਫੌਰੀ ਸਹਾਇਤਾ ਮਿਲਣੀ ਯਕੀਨੀ ਬਣਾਈ ਜਾ ਰਹੀ ਹੈ।

Advertisement

ਸਿਹਤ ਵਿਭਾਗ ਵੱਲੋਂ ਇਸ ਐਮਰਜੈਂਸੀ ਬੇੜੇ ਵਿੱਚ ਖ਼ਾਸ ਤੌਰ ’ਤੇ ਸਮਾਣਾ (ਜ਼ਿਲ੍ਹਾ ਪਟਿਆਲਾ) ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਆਪਣੀਆਂ ਅਨਮੋਲ ਜਾਨਾਂ ਗੁਆਉਣ ਵਾਲੇ ਮਾਸੂਮ ਬੱਚਿਆਂ ਦੀ ਯਾਦ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 7 ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਵੀ ਸ਼ਾਮਿਲ ਕੀਤੀਆਂ ਗਈਆਂ ਹਨ, ਜੋ ਕਿ ਇਨ੍ਹਾਂ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੱਚੀ ਸ਼ਰਧਾਂਜਲੀ ਵਜੋਂ ਦਿਨ-ਰਾਤ ਬੇਮਿਸਾਲ ਸੇਵਾ ਨਿਭਾ ਰਹੀਆਂ ਹਨ।

Advertisement

ਸੜਕਾਂ ’ਤੇ ਅਚਾਨਕ ਵਾਪਰਦੇ ਹਾਦਸਿਆਂ ਜਾਂ ਕਿਸੇ ਵੀ ਗੰਭੀਰ ਅਤੇ ਜਾਨਲੇਵਾ ਬਿਮਾਰੀ ਦੇ ਐਮਰਜੈਂਸੀ ਹਾਲਾਤ ਦੌਰਾਨ ਮਰੀਜ਼ ਨੂੰ ਸਭ ਤੋਂ ਨਾਜ਼ੁਕ ਸਮੇਂ ਯਾਨੀ ਕਿ ‘ਗੋਲਡਨ ਆਵਰ’ ਦੇ ਅੰਦਰ-ਅੰਦਰ ਹਸਪਤਾਲ ਪਹੁੰਚਾਉਣ ਨੂੰ ਮਾਨ ਸਰਕਾਰ ਵੱਲੋਂ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਦੀ ਵੀ ਜ਼ਿੰਦਗੀ ਖ਼ਤਰੇ ਵਿੱਚ ਨਾ ਪਵੇ।

ਮੌਜੂਦਾ ਸਮੇਂ ਵਿੱਚ ਇਹ ਹਾਈਟੈੱਕ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿੱਚ ਮਹਿਜ਼ 15 ਮਿੰਟ ਅਤੇ ਦੂਰ-ਦੁਰਾਡੇ ਪੇਂਡੂ ਇਲਾਕਿਆਂ ਵਿੱਚ ਲਗਪਗ 20 ਮਿੰਟ ਦੇ ਅੰਦਰ-ਅੰਦਰ ਪੀੜਤ ਮਰੀਜ਼ ਤੱਕ ਪਹੁੰਚਣ ਦੀ ਸਮਰੱਥਾ ਰੱਖਦੀਆਂ ਹਨ ਜਦੋਂਕਿ ਸਰਕਾਰ ਦਾ ਅਗਲਾ ਵੱਡਾ ਅਤੇ ਅਹਿਮ ਟੀਚਾ ਇਸ ਸਮਾਂ ਸੀਮਾ ਨੂੰ ਹੋਰ ਵੀ ਘਟਾ ਕੇ ਮਹਿਜ਼ 10 ਮਿੰਟ ਤੱਕ ਸੀਮਤ ਕਰਨਾ ਹੈ ਤਾਂ ਜੋ ਮਦਦ ਮਿਲਣ ਵਿੱਚ ਇੱਕ ਸਕਿੰਟ ਦੀ ਵੀ ਦੇਰੀ ਨਾ ਹੋਵੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੁੱਖ ਉਦੇਸ਼ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਣਾ ਹੈ ਕਿ ਸੂਬੇ ਵਿੱਚ ਕੋਈ ਵੀ ਨਾਗਰਿਕ ਸਮੇਂ ਸਿਰ ਐਮਰਜੈਂਸੀ ਡਾਕਟਰੀ ਇਲਾਜ ਨਾ ਮਿਲਣ ਕਾਰਨ ਆਪਣੀ ਕੀਮਤੀ ਜਾਨ ਨਾ ਗੁਆਏ। ਇਸ ਹਾਈਟੈੱਕ ਐਂਬੂਲੈਂਸ ਸੇਵਾ ਦੇ ਸਫ਼ਲਤਾਪੂਰਵਕ ਸ਼ੁਰੂ ਹੋਣ ਨਾਲ ਸੂਬੇ ਦੇ ਦੂਰ-ਦੁਰਾਡੇ ਅਤੇ ਪੱਛੜੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਆਮ ਲੋਕਾਂ ਨੂੰ ਵੀ ਵੱਡੇ ਸ਼ਹਿਰਾਂ ਵਰਗੀ ਉੱਚ ਪੱਧਰੀ ਐਮਰਜੈਂਸੀ ਸਿਹਤ ਸੰਭਾਲ ਬਿਲਕੁਲ ਮੁਫ਼ਤ ਮਿਲ ਰਹੀ ਹੈ, ਜਿਸ ਨਾਲ ਪੰਜਾਬ ਅੰਦਰ ਆਈ ਸਿਹਤ ਕ੍ਰਾਂਤੀ ਨੂੰ ਨਾ ਸਿਰਫ਼ ਵੱਡਾ ਬਲ ਮਿਲਿਆ ਹੈ ਸਗੋਂ ਸੂਬੇ ਦੇ ਲੱਖਾਂ ਵਸਨੀਕਾਂ ਦੀਆਂ ਜ਼ਿੰਦਗੀਆਂ ਦੀ ਸੁਰੱਖਿਆ ਵੀ ਪੂਰੀ ਤਰ੍ਹਾਂ ਯਕੀਨੀ ਹੋ ਗਈ ਹੈ।

Advertisement
×