
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 20 ਅਕਤੂਬਰ
ਅਫਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਅਤਿਵਾਦੀਆਂ ਨੇ ਅਫਗਾਨਿਸਤਾਨ ਦੀ ਕੌਮੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਦੀ ਖਿਡਾਰਨ ਦਾ ਸਿਰ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਇਹ ਜਾਣਕਾਰੀ ਟੀਮ ਦੇ ਕੋਚ ਵੱਲੋਂ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਮਹਿਜਾਬਿਨ ਹਕੀਮੀ ਨਾਂ ਦੀ ਇਸ ਖਿਡਾਰਨ ਦੀ ਹੱਤਿਆ ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਕੀਤੀ ਗਈ ਸੀ। ਮੀਡੀਆ ਨੂੰ ਇੰਟਰਵਿਊ ਦਿੰਦਿਆਂ ਕੋਚ ਨੇ ਦੱਸਿਆ ਕਿ ਤਾਲਿਬਾਨ ਨੇ ਇਸ ਖਿਡਾਰਨ ਦਾ ਸਿਰ ਵੱਢ ਦਿੱਤਾ ਸੀ ਤੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਸੀ ਕਿ ਇਸ ਹੱਤਿਆ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਜਾਵੇ। ਇਸ ਕਾਰਨ ਸਮੇਂ ਸਿਰ ਹੱਤਿਆ ਦਾ ਖੁਲਾਸਾ ਨਹੀਂ ਹੋ ਸਕਿਆ ਸੀ। ਮਹਿਜਾਬਿਨ ਹਕੀਮੀ ਨੇ ਕਾਬੁਲ ਮਿਉਂਸਿਪਲ ਵਾਲੀਬਾਲ ਕਲੱਬ ਲਈ ਮੈਚ ਖੇਡੇ ਸਨ ਤੇ ਉਹ ਕਲੱਬ ਦੀ ਸਟਾਰ ਖਿਡਾਰਨ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ