ਪਾਕਿ ਸਰਕਾਰ ਨੇ ਸ਼ਰਧਾਲੂਆਂ ਦੇ ਪੈਰ ਮੱਚਣ ਤੋਂ ਬਚਾਉਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਵਿਛਾਈ ਐਸਟ੍ਰੋਟਰਫ

ਪਾਕਿ ਸਰਕਾਰ ਨੇ ਸ਼ਰਧਾਲੂਆਂ ਦੇ ਪੈਰ ਮੱਚਣ ਤੋਂ ਬਚਾਉਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਵਿਛਾਈ ਐਸਟ੍ਰੋਟਰਫ

ਲਾਹੌਰ, 14 ਜੁਲਾਈ

ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਨੂੰ ਗਰਮੀ ਤੇ ਧੁੱਪ ਤੋਂ ਬਚਾਉਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿਹੜੇ ਵਿਚ 16,000 ਫੁੱਟ ਐਸਟ੍ਰੋਟਰਫ ਵਿਛਾ ਦਿੱਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਤਿੰਨ ਮਹੀਨਿਆਂ ਤੋਂ ਬੰਦ ਇਸ ਗੁਰਦੁਆਰੇ ਨੂੰ 29 ਜੂਨ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਪਾਕਿਸਤਾਨੀ ਵਿਚਲੇ ਸਿੱਖ ਇਸ ਗੁਰਦੁਆਰੇ ਦੇ ਦਰਸ਼ਨ ਕਰਨ ਆ ਰਹੇ ਹਨ। ਉਨ੍ਹਾਂ ਨੂੰ ਗਰਮੀ ਤੇ ਧੁੱਪ ਤੋਂ ਰਾਹਤ ਦਿਵਾਉਣ ਵਾਸਤੇ ਇਹ ਟਰੱਫ ਵਿਛਾਈ ਗਈ ਹੈ।

ਈਟੀਪੀਬੀ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ ਕਿ “ਐਸਟ੍ਰੋਟਰਫ ਪਿਛਲੇ ਹਫਤੇ ਗੁਰਦੁਆਰਾ ਦਰਬਾਰ ਸਾਹਿਬ ਸਗੰਮਰਮਰ ਲਗਾਈ ਥਾਂ ’ਤੇ ਵਿਛਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਸੰਗਮਰਮਰ ਦੇ ਫ਼ਰਸ਼ 'ਤੇ ਨੰਗੇ ਪੈਰ ਤੁਰਨਾ ਪੈਂਦਾ ਹੈ ਅਤੇ ਇਸ ਗਰਮੀ ਦੇ ਮੌਸਮ ਵਿਚ ਤੁਰਨਾ ਜਾਂ ਬੈਠਣਾ ਮੁਸ਼ਕਲ ਹੈ। ਭਾਰਤੀ ਸ਼ਰਧਾਲੂ ਇਸ ਵੇਲੇ ਗੁਰਦੁਆਰੇ ਦੇ ਦਰਸ਼ਨ ਨਹੀਂ ਕਰ ਰਹੇ ਹਨ ਕਿਉਂਕਿ ਭਾਰਤ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਲਈ ਅਸਥਾਈ ਤੌਰ 'ਤੇ ਤੀਰਥ ਯਾਤਰਾ 16 ਮਾਰਚ ਤੋਂ ਰੋਕੀ ਹੋਈ ਹੈ। ਸ੍ਰੀ ਹਾਸ਼ਮੀ ਨੇ ਕਿਹਾ, “ਹਾਲੇ ਤੱਕ ਭਾਰਤ ਵੱਲੋਂ ਸਿੱਖਾਂ ਨੂੰ ਗੁਰਦੁਆਰੇ ਆਉਣ ਦੀ ਆਗਿਆ ਦੇਣ ਲਈ ਹਰੀ ਝੰਡੀ ਨਹੀਂ ਮਿਲੀ ਪਰ ਪਾਕਿਸਤਾਨੀ ਸਿੱਖ 29 ਜੂਨ ਤੋਂ ਇਥੇ ਅਾ ਰਹੇ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All