ਹੈਦਰਾਬਾਦ: ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਬਿਜਲੀ ਟਰਾਂਸਫਾਰਮਰ ’ਚ ਹੋਏ ਧਮਾਕੇ ਕਾਰਨ ਸੱਤ ਜਣੇ ਮਾਰੇ ਗਏ ਹਨ। ਮ੍ਰਿਤਕਾਂ ਵਿਚ ਦਸ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਟਰਾਂਸਫਾਰਮਰ ਦੀ ਹਾਲ ਹੀ ਵਿਚ ਮੁਰੰਮਤ ਕੀਤੀ ਗਈ ਸੀ। ਅਧਿਕਾਰੀਆਂ ਮੁਤਾਬਕ ਹੈਦਰਾਬਾਦ ਇਲੈਕਟ੍ਰਿਕ ਸਪਲਾਈ ਕੰਪਨੀ ਦਾ ਟਰਾਂਸਫਾਰਮਰ ਫਟ ਗਿਆ ਤੇ ਗਰਮ ਤੇਲ ਇਸ ਦੇ ਥੱਲੇ ਖੜ੍ਹੇ ਲੋਕਾਂ ਉਤੇ ਡੁੱਲ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ਵਿਚੋਂ ਤਿੰਨ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਜਦਕਿ ਚਾਰ ਹੋਰ ਇਲਾਜ ਦੌਰਾਨ ਮਾਰੇ ਗਏ। ਗੁੱਸੇ ਵਿਚ ਆਏ ਲੋਕਾਂ ਨੇ ਬਿਜਲੀ ਕੰਪਨੀ ਦੇ ਦਫ਼ਤਰ ਉਤੇ ਹਮਲਾ ਕਰ ਦਿੱਤਾ ਤੇ ਭੰਨ੍ਹ-ਤੋੜ ਕੀਤੀ। -ਪੀਟੀਆਈ