
ਰਵੇਲ ਸਿੰਘ ਭਿੰਡਰ
ਪਟਿਆਲਾ, 7 ਜੁਲਾਈ
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਸਾਰਥਕ ਭਾਂਬਰੀ ਦੀ ਚੋਣ 23 ਜੁਲਾਈ ਤੋਂ 8 ਅਗਸਤ 2021 ਤੱਕ ਟੋਕੀਓ ਵਿਖੇ ਹੋ ਰਹੀ ਉਲੰਪਿਕਸ ਵਿੱਚ ਅਥਲੈਟਿਕਸ ਦੇ 4x400 ਮੀਟਰ ਮਿਕਸਡ ਰਿਲੇਅ ਈਵੈਂਟ ਲਈ ਹੋਈ ਹੈ। ਇਹ ਪੰਜਾਬੀ ਯੂਨੀਵਰਸਿਟੀ ਲਈ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਵੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਮੌਜੂਦਾ ਸਮੇਂ ਦੇ ਵਿਦਿਆਰਥੀ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਟਰੇਨਿੰਗ ਲੈ ਕੇ ਭਾਰਤੀ ਟੀਮ ਵਿਚ ਆਪਣਾ ਸਥਾਨ ਬਣਾਇਆ ਹੋਵੇ ਅਤੇ ਉਲੰਪਿਕਸ ਲਈ ਚੁਣਿਆ ਗਿਆ ਹੋਵੇ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਡਾ. ਅਰਵਿੰਦ ਵੱਲੋਂ ਖਿਡਾਰੀ ਨੂੰ ਉਸਦੀ ਇਸ ਪ੍ਰਾਪਤੀ ਤੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਖੇਡ ਵਿਭਾਗ ਦੀ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਖਿਡਾਰੀ ਅਤੇ ਉਸ ਦੇ ਕੋਚ ਅਮਰਵੀਰ ਸਿੰਘ ਨੂੰ ਉਚੇਚੇ ਤੌਰ ’ਤੇ ਮੁਬਾਰਕਬਾਦ ਦਿੱਤੀ। ਸਾਰਥਕ ਭਾਂਬਰੀ ਯੂਨੀਵਰਸਿਟੀ ਕੈਂਪਸ ’ਚ ਪਸੀਨਾ ਵਹਾਉਂਦਾ ਰਿਹਾ ਹੈ ਪਰ ਇਸ ਤੋਂ ਇਲਾਵਾ ਚਾਰ ਅਹਿਮ ਖ਼ਿਡਾਰੀ ਖਿਡਾਰਨਾ ਸ਼ਾਟ ਪੁੱਟਰ ਤੇਜਿੰਦਰ ਸਿੰਘ ਤੂਰ, ਡਿਸਕਸ ਥਰੋਅਰ ’ਚ ਕਮਲਪ੍ਰੀਤ ਕੌਰ, 20 ਕਿਲੋਮੀਟਰ ਦੌੜਾਕ ਪਿੰਯਕਾ ਗੋਸਵਾਮੀ ਤੇ ਬਾਕਸਿੰਗ ’ਚੋਂ ਸਿਮਰਜੀਤ ਕੌਰ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਰਹੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ