
ਬ੍ਰਿਸਬੇਨ ਵਿੱਚ ਚੱਲ ਰਹੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਆਸਟੇਲਿਆਈ ਗੇਂਦਬਾਜ਼ ਵੱਲੋਂ ਸੁੱਟੇ ਗਏ ਬਾਊਂਸਰ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੋਇਆ ਭਾਰਤੀ ਬੱਲੇਬਾਜ਼ ਵਾਸ਼ਿੰਗਟਨ ਸੁੰਦਰ। -ਫੋਟੋ: ਪੀਟੀਆਈ
ਬ੍ਰਿਸਬਨ: ਇੱਥੇ ਆਸਟਰੇਲੀਆ ਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਵਾਸ਼ਿੰਗਟਨ ਸੁੰਦਰ ਅਤੇ ਸ਼ਰਦੁਲ ਠਾਕੁਰ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਮੁਕਾਬਲੇ ਵਿੱਚ ਬਣਿਆ ਹੋਇਆ ਹੈ। ਆਸਟਰੇਲੀਆ ਦੀਆਂ 369 ਦੌੜਾਂ ਦੇ ਜਵਾਬ ਵਿੱਚ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਨਾਕਾਮੀ ਕਰਕੇ ਬੈਕਫੁੱਟ ’ਤੇ ਖੜ੍ਹੀ ਭਾਰਤੀ ਟੀਮ ਅਖੀਰ ਆਪਣੀ ਪਹਿਲੀ ਪਾਰੀ ’ਚ 336 ਦੌੜਾਂ ਦੇ ਬਣਾਉਣ ’ਚ ਸਫ਼ਲ ਹੋਈ। ਆਸਟਰੇਲੀਆ ਨੇ ਤੀਸਰੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਪਣੀ ਦੂਸਰੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗਵਾਏ 21 ਦੌੜਾਂ ਬਣਾਈਆਂ ਅਤੇ ਹੁਣ ਆਸਟਰੇਲੀਆ ਕੋਲ 54 ਦੌੜਾਂ ਦੀ ਲੀਡ ਹੈ। ਭਾਰਤ ਦਾ ਸਕੋਰ ਇੱਕ ਵੇਲੇ ਛੇ ਵਿਕਟਾਂ ਦੇ ਨੁਕਸਾਨ ’ਤੇ 186 ਦੌੜਾਂ ਸੀ। ਇਥੋਂ ਠਾਕੁਰ (67) ਅਤੇ ਸੁੰਦਰ (62) ਨੇ ਜ਼ਿੰਮੇਵਾਰੀ ਸੰਭਾਲੀ ਅਤੇ ਸੱਤਵੀਂ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਬਣਾਈ, ਜੋ ਚੱਲ ਰਹੀ ਲੜੀ ਵਿੱਚ ਦੋਹਾਂ ਟੀਮਾਂ ਵੱਲੋਂ ਕਿਸੇ ਵੀ ਵਿਕਟ ਲਈ ਦੂਸਰੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਆਸਟਰੇਲੀਆ ਵੱਲੋਂ ਜੋਸ਼ ਹੇਜ਼ਲਵੁਡ ਨੇ 57 ਦੌੜਾਂ ਦੇ ਕੇ 5 ਵਿਕਟਾਂ ਅਤੇ ਮਿਸ਼ੇਲ ਸਟਾਰਕ ਤੇ ਪੈਟ ਕਮਿਨਸ ਨੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ