ਦੂਜਾ ਟੈਸਟ: ਭਾਰਤ ਨੇ ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ

ਦੂਜਾ ਟੈਸਟ: ਭਾਰਤ ਨੇ ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ

ਲੰਡਨ, 16 ਅਗਸਤ

ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਲਾਰਡਜ਼ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਪੰਜਵੇਂ ਦਿਨ 151 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿਚ 1-0 ਦੀ ਲੀਡ ਲੈ ਲਈ ਹੈ। ਇੰਗਲੈਂਡ ਸਾਹਮਣੇ ਜਿੱਤ ਲਈ 192 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਟੀਮ ਮਹਿਜ਼ 120 ਦੌੜਾਂ ’ਤੇ ਹੀ ਢਹਿ ਗਈ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ ਚਾਰ, ਜਸਪ੍ਰੀਤ ਬੁਮਰਾਹ ਨੇ ਤਿੰਨ ਅਤੇ ਇਸਾਂਤ ਸ਼ਰਮਾ ਨੇ ਦੋ ਅਤੇ ਮੁਹੰਮਦ ਸ਼ਮੀ ਨੇ ਇਕ ਵਿਕਟ ਲਿਆ।  ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਹਿਲਾਂ ਬੱਲੇ ਨਾਲ ਕਮਾਲ ਦਿਖਾਇਆ ਮਗਰੋਂ ਤਿੱਖੀ ਗੇਂਦਬਾਜ਼ੀ ਕਰਕੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ 120 ’ਤੇ ਹੀ ਸਮੇਟ ਦਿੱਤਾ । ਭਾਰਤ ਨੇ ਮੈਚ ਦੇ ਪੰਜਵੇਂ ਅਤੇ ਅੰਤਿਮ ਦਿਨ ਇੰਗਲੈਂਡ ਸਾਹਮਣੇ 60 ਓਵਰਾਂ ਵਿੱਚ 272 ਦੌੜਾਂ ਦਾ ਟੀਚਾ ਰੱਖਿਆ ਸੀ। ਸ਼ਮੀ ਅਤੇ ਬੁਮਰਾਹ ਨੇ ਨੌਂਵੀਂ ਵਿਕਟ ਲਈ 89 ਦੌੜਾਂ ਦੀ ਭਾਈਵਾਲੀ ਕੀਤੀ ਤੇ ਦੂਜੀ ਪਾਰੀ ਅੱਠ ਵਿਕਟਾਂ ’ਤੇ 298 ਦੌੜਾਂ ’ਤੇ ਖਤਮ ਕਰਨ ਦਾ ਐਲਾਨ ਕੀਤਾ ਸੀ। ਭਾਰਤ ਨੇ ਕੇਐਲ ਰਾਹੁਲ ਦੀਆਂ 129 ਦੌੜਾਂ ਦੀ ਮਦਦ ਨਾਲ ਪਹਿਲੀ ਪਾਰੀ ਵਿੱਚ 364 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਇੰਗਲੈਂਡ ਨੇ ਜੋ ਰੂਟ ਦੀ ਨਾਬਾਦ 180 ਦੌੜਾਂ ਦੀ ਪਾਰੀਦੀ ਬਦੌਲਤ 391 ਦੌੜਾਂ ਬਣਾ ਕੇ 27 ਦੌੜਾਂ ਦੀ ਲੀਡ ਲੈ ਲਈ ਸੀ। ਭਾਰਤ ਦੀ ਲਾਰਡਜ਼ ਵਿੱਚ 19 ਮੈਚਾਂ ਵਿੱਚ ਇਹ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ 1986 ਅਤੇ 2014 ਵਿੱਚ ਇਸ ਇਤਿਹਾਸਕ ਮੈਦਾਨ ’ਤੇ ਜਿੱਤ ਦਰਜ ਕੀਤੀ ਸੀ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦੇ ਮੁੱਦੇ ’ਤੇ ਡਟੀਆਂ ਪੰਜਾਬ ਦੀਆਂ ਸਿਆਸੀ ਧਿਰਾਂ

ਬੀਐੱਸਐੱਫ ਦੇ ਮੁੱਦੇ ’ਤੇ ਡਟੀਆਂ ਪੰਜਾਬ ਦੀਆਂ ਸਿਆਸੀ ਧਿਰਾਂ

ਸਰਬ-ਪਾਰਟੀ ਮੀਟਿੰਗ ’ਚ ਕੇਂਦਰੀ ਨੋਟੀਫਿਕੇਸ਼ਨ ਤੇ ਖੇਤੀ ਕਾਨੂੰਨਾਂ ਵਿਰੁੱ...

ਪਹਿਲੀਆਂ ਸਰਕਾਰਾਂ ਨੇ ਸਿਹਤ ਢਾਂਚੇ ਵੱਲ ਧਿਆਨ ਨਹੀਂ ਦਿੱਤਾ: ਮੋਦੀ

ਪਹਿਲੀਆਂ ਸਰਕਾਰਾਂ ਨੇ ਸਿਹਤ ਢਾਂਚੇ ਵੱਲ ਧਿਆਨ ਨਹੀਂ ਦਿੱਤਾ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਯੂਪੀ ’ਚ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ

ਮੱਧ ਪ੍ਰਦੇਸ਼: ਬਜਰੰਗ ਦਲ ਵੱਲੋਂ ਵੈੱਬ ਸੀਰੀਜ਼ ਦੇ ਸੈੱਟ ’ਤੇ ਹੰਗਾਮਾ

ਮੱਧ ਪ੍ਰਦੇਸ਼: ਬਜਰੰਗ ਦਲ ਵੱਲੋਂ ਵੈੱਬ ਸੀਰੀਜ਼ ਦੇ ਸੈੱਟ ’ਤੇ ਹੰਗਾਮਾ

ਪ੍ਰਕਾਸ਼ ਝਾਅ ਦੀ ਸੀਰੀਜ਼ ’ਚ ਹਿੰਦੂ ਧਰਮ ਨੂੰ ਮਾੜੀ ਰੌਸ਼ਨੀ ’ਚ ਦਿਖਾਉਣ ਦ...

ਰਿਹਾਈ ਬਦਲੇ ਪੈਸੇ: ਐਨਸੀਬੀ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮ

ਰਿਹਾਈ ਬਦਲੇ ਪੈਸੇ: ਐਨਸੀਬੀ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮ

ਕਰੂਜ਼ ਡਰੱਗਜ਼ ਕੇਸ ਵਿੱਚ ਗਵਾਹ ਨੇ ਏਜੰਸੀ ਦੇ ਅਧਿਕਾਰੀ ਉੱਤੇ ਆਰੀਅਨ ਦੀ...

ਸ਼ਹਿਰ

View All