ਨਹਿਰੂ ਮਹਿਲਾ ਹਾਕੀ ਕੱਪ ਦਾ ਫਾਈਨਲ ਮੁਕਾਬਲਾ ਅੱਜ : The Tribune India

ਨਹਿਰੂ ਮਹਿਲਾ ਹਾਕੀ ਕੱਪ ਦਾ ਫਾਈਨਲ ਮੁਕਾਬਲਾ ਅੱਜ

ਨਹਿਰੂ ਮਹਿਲਾ ਹਾਕੀ ਕੱਪ ਦਾ ਫਾਈਨਲ ਮੁਕਾਬਲਾ ਅੱਜ

ਨਹਿਰੂ ਹਾਕੀ ਕੱਪ ਦੇ ਸੈਮੀਫਾਈਨਲ ਮੈਚ ਦਾ ਦ੍ਰਿਸ਼। -ਫੋਟੋ: ਦਿਓਲ

ਮਨਧੀਰ ਦਿਓਲ

ਨਵੀਂ ਦਿੱਲੀ, 9 ਨਵੰਬਰ

ਇਥੇ 27ਵੇਂ ਮਹਿਲਾ ਨਹਿਰੂ ਹਾਕੀ ਕੱਪ ਦਾ ਫਾਈਨਲ ਮੁਕਾਬਲਾ ਹਿਸਾਰ ਦੀ ਗੁਰੂ ਜੰਬੇਸ਼ਵਰ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਤੇ ਡਾਇਰੈਕਟੋਰੇਟ ਜਨਰਲ-ਐੱਨਸੀਸੀ ਦੀਆਂ ਟੀਮਾਂ ਵਿਚਾਲੇ ਸ਼ਿਵਾਜੀ ਸਟੇਡੀਅਮ ਵਿੱਚ 10 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗਾ। ਅੱਜ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਹਿਸਾਰ ਦੀ ਟੀਮ ਨੇ ਸਰਕਾਰੀ ਹਾਈ ਸਕੂਲ (ਲੜਕੀਆਂ), ਬਾਰੈਇਤੂ (ਰਾਂਚੀ) ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿੱਚ 2-1 ਨਾਲ ਹਰਾਇਆ। ਹਿਸਾਰ ਦੀ ਟੀਮ ਨੇ ਆਪਣਾ ਗੋਲ ਚੌਥੇ ਕੁਆਰਟਰ ਵਿੱਚ ਕੀਤਾ, ਜਦੋਂ ਕਿ ਰਾਂਚੀ ਦੀ ਟੀਮ ਦੂਜੇ ਕੁਆਰਟਰ ਵਿੱਚ ਹੀ ਇੱਕ ਗੋਲ ਕਰ ਅੱਗੇ ਨਿਕਲ ਗਈ ਸੀ। ਬਾਅਦ ਵਿੱਚ ਇੱਕ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਹਿਸਾਰ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ। ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਡਾਇਰੈਕਟੋਰੇਟ ਜਨਰਲ-ਐੱਨਸੀਸੀ ਦੀ ਟੀਮ ਨੇ ਗਵਾਲੀਅਰ ਦੀ ਕਿਡੀਜ਼ ਹਾਇਰ ਸੈਕੰਡਰੀ ਸਕੂਲ ਦੀ ਟੀਮ ਨੂੰ 2-0 ਨਾਲ ਹਰਾਇਆ। ਐੱਨਸੀਸੀ ਨੇ ਦੋਨੋਂ ਗੋਲ ਤੀਜ਼ੇ ਕੁਆਰਟਰ ਵਿੱਚ ਕੀਤੇ। ਫਾਈਨਲ ਦੇ ਜੇਤੂਆਂ ਤੇ ਉਪ ਜੇਤੂਆਂ ਨੂੰ ਭਲਕੇ ਇਨਾਮ ਦਿੱਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All