ਟੋਕੀਓ, 25 ਜੁਲਾਈ
ਭਾਰਤ ਲਈ ਸਭ ਤੋਂ ਵੱਧ ਤਗਮੇ ਦੀ ਆਸ ਵਾਲੀ ਖੇਡ ਨਿਸ਼ਾਨੇਬਾਜ਼ੀ ਵਿੱਚ ਭਾਰਤੀਆਂ ਦਾ ਲਗਾਤਾਰ ਦੂਜੇ ਦਿਨ ਪ੍ਰਦਰਸ਼ਨ ਖਰਾਬ ਰਿਹਾ। ਮਨੂ ਭਾਕਰ ਅਤੇ ਯਾਸ਼ਸਵਿਨੀ ਸਿੰਘ ਦੇਸਵਾਲ ਟੋਕੀਓ ਓਲੰਪਿਕਸ ਵਿਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀਆਂ।
ਭਾਰਤੀ ਨਿਸ਼ਾਨੇਬਾਜ਼ਾਂ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਆਪਣਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰੱਖਿਆ। ਤਗਮੇ ਦੇ ਦਾਅਵੇਦਾਰ ਦੀਪਕ ਕੁਮਾਰ ਅਤੇ ਦਿਵਯਾਂਸ਼ ਸਿੰਘ ਪੰਵਾਰ ਐਤਵਾਰ ਨੂੰ ਕ੍ਰਮਵਾਰ 26ਵੇਂ ਅਤੇ 32 ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਕੁਆਲੀਫਿਕੇਸ਼ਨ ਵਿਚੋਂ ਹੀ ਬਾਹਰ ਹੋ ਗਏ। ਦੀਪਕ ਕੁਮਾਰ ਨੇ 624.7 ਅੰਕ ਪ੍ਰਾਪਤ ਕੀਤੇ। ਦਿਵਯਾਂਸ਼ ਨੇ 622.8 ਅੰਕ ਬਣਾਏ। ਦੋਵਾਂ ਦੇ ਅੰਕ ਕੁਆਲੀਫਾਈ ਹੋਣ ਲਈ ਬਹੁਤ ਘੱਟ ਸਨ।