ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ’ਚ ਮਸ਼ਹੂਰ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਤੋਂ ਪੁਲੀਸ ਨੇ ਪੁੱਛਗਿੱਛ ਕੀਤੀ ਹੈ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਯਸ਼ ਰਾਜ ਫ਼ਿਲਮਜ਼ ਨਾਲ ਜੁੜੀ ਸ਼ਾਨੂੰ ਸ਼ਰਮਾ ਨੂੰ ਪੁੱਛ-ਪੜਤਾਲ ਲਈ ਬਾਂਦਰਾ ਪੁਲੀਸ ਸਟੇਸ਼ਨ ਬੁਲਾਇਆ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਪ੍ਰੋਡਕਸ਼ਨ ਹਾਊਸਾਂ ਦੇ ਪ੍ਰਤੀਨਿਧੀਆਂ ਨੂੰ ਪੁੱਛ-ਪੜਤਾਲ ਲਈ ਪੁਲੀਸ ਵੱਲੋਂ ਪੁਲੀਸ ਸਟੇਸ਼ਨ ਬੁਲਾਇਆ ਜਾ ਸਕਦਾ ਹੈ। ਸ਼ਾਨੂ ਸ਼ਰਮਾ ਨੇ ਸੁਸ਼ਾਂਤ ਸਿੰਘ ਨਾਲ ਫ਼ਿਲਮ ‘ਸ਼ੁੱਧ ਦੇਸੀ ਰੁਮਾਸ’ ਅਤੇ ਡਿਟੈਕਟਿਵ ਬਿਓਮਕੇਸ਼ ਬਖਸ਼ੀ ’ਚ ਕੰਮ ਕੀਤਾ ਸੀ ਜਿਸਨੂੰ ਆਦਿਤਿਆ ਚੋਪੜਾ ਪ੍ਰੋਡਕਸ਼ਨ ਨੇ ਬਣਾਇਆ ਸੀ। –ਆਈਏਐੱਨਐੱਸ