ਸ਼ਾਹਰੁਖ ਨੇ ਬੌਲੀਵੁੱਡ ’ਚ 28 ਸਾਲ ਪੂਰੇ ਕੀਤੇ

ਸ਼ਾਹਰੁਖ ਨੇ ਬੌਲੀਵੁੱਡ ’ਚ 28 ਸਾਲ ਪੂਰੇ ਕੀਤੇ

ਮੁੰਬਈ, 28 ਜੂਨ

ਫਿਲਮੀ ਅਦਾਕਾਰ ਸ਼ਾਹਰੁਖ ਖ਼ਾਨ ਨੇ ਬੌਲੀਵੁੱਡ ’ਚ ਉਸ ਦੇ ਉਤਸ਼ਾਹ ਨੂੰ ਲੰਮਾ ਸਮਾਂ ਕਾਇਮ ਰੱਖਣ ’ਚ ਮਦਦ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਸ਼ਾਹਰੁਖ ਨੇ ਇਸ ਮਹੀਨੇ ਫਿਲਮੀ ਦੁਨੀਆਂ ’ਚ ਆਪਣੇ 28 ਵਰ੍ਹੇ ਪੂਰੇ ਕਰ ਲਏ ਹਨ। ਮਸ਼ਹੂਰ ਟੀਵੀ ਪ੍ਰੋਗਰਾਮ ‘ਫੌਜੀ’ (1988) ਤੇ ‘ਸਰਕਸ’ (1989) ’ਚ ਮੁੱਖ ਭੂਮਿਕਾਵਾਂ ਨਿਭਾਉਣ ਤੋਂ ਬਾਅਦ ਵੱਡੇ ਪਰਦੇ ’ਤੇ ਸ਼ਾਹਰੁਖ ਖ਼ਾਨ ਨੇ ਨਿਰਦੇਸ਼ਕ ਰਾਜ ਕੰਵਰ ਦੀ ਫਿਲਮ ‘ਦੀਵਾਨਾ’ (26 ਜੂਨ 1992) ਰਾਹੀਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 54 ਸਾਲਾ ਅਦਾਕਾਰ ਨੇ ਕਿਹਾ ਕਿ ਪੇਸ਼ੇਵਰ ਹੋਣ ਦੀ ਥਾਂ ਇਹ ਉਸ ਦਾ ਲੋਕਾਂ ਦਾ ਮਨੋਰੰਜਨ ਕਰਨ ਪ੍ਰਤੀ ਉਤਸ਼ਾਹ ਸੀ ਜਿਸ ਕਾਰਨ ਉਹ ਲੰਮਾ ਸਮਾਂ ਫਿਲਮ ਇੰਡਸਟਰੀ ’ਚ ਕੰਮ ਕਰ ਸਕਿਆ ਹੈ। ਸ਼ਾਹਰੁਖ ਨੇ ਟਵਿੱਟਰ ’ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੈਨੂੰ ਇਹ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਮੇਰਾ ਜਨੂੰਨ ਮੇਰਾ ਮਕਸਦ ਬਣ ਗਿਆ ਤੇ ਬਾਅਦ ਵਿੱਚ ਇਹ ਮੇਰਾ ਪੇਸ਼ਾ ਬਣ ਗਿਆ। ਤੁਹਾਡਾ ਸਭ ਦਾ ਸ਼ੁਕਰੀਆ ਜੋ ਤੁਸੀਂ ਇੰਨੇ ਸਾਲ ਮੈਨੂੰ ਆਪਣਾ ਮਨੋਰੰਜਨ ਕਰਨ ਦਾ ਮੌਕਾ ਦਿੱਤਾ।’ ਇਸੇ ਤਰ੍ਹਾਂ ਸ਼ਾਹਰੁਖ ਨੇ ਇੱਕ ਹੋਰ ਟਵੀਟ ਕਰਕੇ ਪ੍ਰੋਡਿਊਸਰ-ਇੰਟਰੀਅਰ ਡਿਜ਼ਾਈਨਰ ਤੇ ਆਪਣੀ ਪਤਨੀ ਗੌਰੀ ਦਾ ਵੀ ਸ਼ੁਕਰੀਆ ਕੀਤਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All