ਮੁੰਬਈ, 7 ਜੁਲਾਈ
ਉੱਘੇ ਫਿਲਮ ਨਿਰਦੇਸ਼ਕ ਹਰੀਸ਼ ਸ਼ਾਹ ਦਾ ਗਲੇ ਦੇ ਕੈਂਸਰ ਨਾਲ ਲੰਬੀ ਲੜਾਈ ਮਗਰੋਂ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 76 ਸਾਲ ਦੇ ਸਨ। ਹਰੀਸ਼ ਸ਼ਾਹ ਦੇ ਭਰਾ ਵਿਨੋਦ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ ਆਪਣੀ ਰਿਹਾਇਸ਼ ’ਤੇ ਸਵੇਰੇ ਛੇ ਵਜੇ ਆਖ਼ਰੀ ਸਾਹ ਲਿਆ। ਉਹ ਦਸ ਸਾਲਾਂ ਤੋਂ ਗਲੇ ਦੇ ਕੈਂਸਰ ਨਾਲ ਜੂਝ ਰਹੇ ਸਨ । ਅੱਜ ਦੁਪਹਿਰ ਮਗਰੋਂ ਉਨ੍ਹਾਂ ਦਾ ਅੰਤਿਮ ਸਸਕਾਰ ਪਵਨ ਹੰਸ ਸਮਸ਼ਾਨ ਘਾਟ ਵਿੱਚ ਕੀਤਾ ਗਿਆ। ਉਨ੍ਹਾਂ ਨੇ ‘ਮੇਰੇ ਜੀਵਨ ਸਾਥੀ’, ਕਾਲਾ ਸੋਨਾ, ‘ਰਾਮ ਤੇਰੇ ਨਾਮ’ ਵਰਗੀਆਂ ਫ਼ਿਲਮਾਂ ਬਣਾਈਆਂ ਅਤੇ ਸਾਲ 1980 ਵਿੱਚ ਨਿਰਦੇਸ਼ਕ ਵਜੋਂ ਨਵੀਂ ਪਾਰੀ ਦਾ ਆਗਾਜ਼ ਕਰਦਿਆਂ ‘ਧਨ ਦੌਲਤ’ ਫਿਲਮ ਬਣਾਈ। ਬਤੌਰ ਨਿਰਮਾਤਾ ‘ਜਾਲ: ਦਿ ਟਰੈਪ’ (2003) ਉਨ੍ਹਾਂ ਦੀ ਆਖ਼ਰੀ ਫ਼ਿਲਮ ਸੀ।
-ਪੀਟੀਆਈ