ਬੌਲੀਵੁੱਡ ਅਦਾਕਾਰਾਂ ਨੂੰ ਲੱਗਾ ‘ਬਿਜਲੀ ਦਾ ਝਟਕਾ’

ਬੌਲੀਵੁੱਡ ਅਦਾਕਾਰਾਂ ਨੂੰ ਲੱਗਾ ‘ਬਿਜਲੀ ਦਾ ਝਟਕਾ’

ਮੁੰਬਈ, 29 ਜੂਨ

ਅਦਾਕਾਰਾ ਤਾਪਸੀ ਪੰਨੂ ਵੱਲੋਂ ਜੂਨ ਮਹੀਨੇ ਦਾ ਬਿੱਲ ਕਥਿਤ ਤੌਰ ’ਤੇ ਜ਼ਿਅਾਦਾ ਆਉਣ ਦਾ ਖੁਲਾਸਾ ਕਰਨ ਮਗਰੋਂ ਕਈ ਹੋਰ ਬੌਲੀਵੁੱਡ ਅਦਾਕਾਰਾਂ ਨੇ ਵੀ ਅਜਿਹੀ ਹੀ ਸ਼ਿਕਾਇਤ ਕੀਤੀ ਹੈ। ਇਨ੍ਹਾਂ ’ਚ ਰੇਣੂਕਾ ਸ਼ਹਾਣੇ, ਹੁਮਾ ਕੁਰੈਸ਼ੀ, ਅਮਾਇਆ ਦਸਤੂਰ, ਡੀਨੋ ਮੌਰੀਆ ਅਤੇ ਕਾਮਿਆ ਪੰਜਾਬੀ ਸ਼ਾਮਲ ਹਨ। ਹੁਮਾ ਕੁਰੈਸ਼ੀ ਨੇ ਜੂਨ ਮਹੀਨੇ ਦਾ ਵੱਧ ਆਉਣ ਸ਼ਿਕਾਇਤ ਕਰਦਿਆਂ ਅਡਾਨੀ ਇਲੈੱਕਟ੍ਰੀਸਿਟੀ ਮੁੰਬਈ ਨੂੰ ਸਵਾਲ ਕੀਤਾ, ‘ਬਿਜਲੀ ਦੀਆਂ ਨਵੀਆਂ ਦਰਾਂ ਕੀ ਹਨ?’ ਪਿਛਲੇ ਮਹੀਨੇ ਮੈਂ 6 ਹਜ਼ਾਰ ਰੁਪਏ ਭਰੇ। ਇਸ ਮਹੀਨੇ 50 ਹਜ਼ਾਰ? ਕੀ ਇਹ ਕੀਮਤਾਂ ’ਚ ਇਹ ਨਵਾਂ ਵਾਧਾ ਹੈੈ? ਕ੍ਰਿਪਾ ਕਰਕੇ ਚਾਨਣਾ ਪਾਓ।’

ਐਤਵਾਰ ਨੂੰ ਤਾਪਸੀ ਪੰਨੂ ਨੇ ਵੀ 36 ਰੁਪਏ ਹਜ਼ਾਰ ਰੁਪਏ ਬਿੱਲ ਆਉਣ ’ਤੇ ਟਵੀਟ ਰਾਹੀਂ ਹੈਰਾਨੀ ਪ੍ਰਗਟਾਉਂਦਿਆਂ ਅਡਾਨੀ ਕੰਪਨੀ ਨੂੰ ਸਵਾਲ ਕੀਤਾ ਸੀ, ‘ਤੁਸੀਂ ਕਿਸ ਤਰ੍ਹਾਂ ਦੀ ਬਿਜਲੀ ਦੀ ਵਸੂਲੀ ਕਰ ਰਹੇ ਹੋ?’ ਡੀਨੋ ਮੌਰੀਆ ਨੇ ਵੀ ਵੱਧ ਬਿੱਲ ਆਉਣ ’ਤੇ ਹੈਰਾਨੀ ਪ੍ਰਗਟਾਈ ਹੈ। ਰੇਣੂਕਾ ਸ਼ਹਾਣੇ ਦੱਸਿਆ ਕਿ ਉਸਨੂੰ  ਮਈ ਮਹੀਨੇ 5,510 ਰੁਪਏ ਪ੍ਰਾਪਤ ਹੋਇਆ ਸੀ ਜਦਕਿ ਇਸ ਮਹੀਨੇ 29,700 ਰੁਪਏ ਬਿੱਲ ਆਇਆ ਹੈ। ਅਦਾਕਾਰ ਰਣਵੀਰ ਸ਼ੌਰੀ ਨੇ ਇਸ ਨੂੰ ਘੁਟਾਲਾ ਦੱਸਿਆ ਹੈ। ਦੂਜੇ ਪਾਸੇ ਅਡਾਨੀ ਇਲੈੱਕਟ੍ਰੀਸਿਟੀ ਮੁੰਬਈ ਲਿਮਟਿਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਬਿੱਲ ਪਿਛਲੇ ਸਮੇਂ ਮੁਤਾਬਕ ਬਿੱਲ ਔਸਤ ਅਾਧਾਰ ’ਤੇ ਭੇਜੇ ਗਏ ਹਨ। -ਆਈਏਐੱਨਐੇੱਸ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All