ਸੁਸ਼ਾਂਤ ਦੀ ਯਾਦ ’ਚ 550 ਲੋੜਵੰਦ ਪਰਿਵਾਰਾਂ ਨੂੰ ਖਾਣਾ ਖੁਆਏਗੀ ਭੂਮੀ ਪੇਡਨੇਕਰ

ਸੁਸ਼ਾਂਤ ਦੀ ਯਾਦ ’ਚ 550 ਲੋੜਵੰਦ ਪਰਿਵਾਰਾਂ ਨੂੰ ਖਾਣਾ ਖੁਆਏਗੀ ਭੂਮੀ ਪੇਡਨੇਕਰ

ਮੁੰਬਈ, 29 ਜੂਨ 

ਬਾਲੀਵੁੱਡ ਅਦਾਕਾਰ ਭੂਮੀ ਪੇਡਨੇਕਰ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰੰਘ ਰਾਜਪੂਤ ਨੂੰ ਸ਼ਰਧਾਂਜਲੀ ਵਜੋਂ 550 ਲੋੜਵੰਦ ਪਰਿਵਾਰਾਂ ਨੂੰ ਖਾਣਾ ਖੁਆਉਣ ਦਾ ਅਹਿਦ ਕੀਤਾ ਹੈ। ਆਪਣੇ ਸਾਥੀ ਰਹੇ ਅਦਾਕਾਰ ਸੁਸ਼ਾਂਤ ਨੂੰ ਸ਼ਰਧਾਂਜਲੀ ਦੇਣ ਦੇ ਮੰਤਵ ਨਾਲ ਭੂਮੀ ਵੱਲੋਂ ਇਹ ਉਪਰਾਲਾ ਡਾਇਰੈਕਟਰ ਅਭਿਸ਼ੇਕ ਕਪੂਰ ਦੀ ਪਤਨੀ ਪ੍ਰੱਗਿਆ ਕਪੂਰ ਦੀ ਐੱਨ.ਜੀ.ਓ. ‘ਏਕ ਸਾਥ: ਦਿ ਅਰਥ ਫਾਊਂਡੇਸ਼ਨ’ ਨਾਲ ਸਾਂਝੇ ਤੌਰ ’ਤੇ ਕੀਤਾ ਜਾਵੇਗਾ। ਭੂਮੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਮੈਂ ਆਪਣੇ ਪਿਆਰੇ ਦੋਸਤ ਦੀ ਯਾਦ ’ਚ ਏਕ ਸਾਥ ਫਾਊਂਡੇਸ਼ਨ ਰਾਹੀਂ 550 ਲੋੜਵੰਦ ਪਰਿਵਾਰਾਂ ਨੂੰ ਖਾਣਾ ਖੁਆਉਣ ਦਾ ਅਹਿਦ ਕੀਤਾ ਹੈ। ਆਓ ਉਨ੍ਹਾਂ ਲੋਕਾਂ ਪ੍ਰਤੀ ਦਇਆ ਤੇ ਪਿਆਰ ਦਾ ਪ੍ਰਗਟਾਵਾ ਕਰੀਏ ਜਿਨ੍ਹਾਂ ਨੂੰ ਹੁਣ ਅਤੇ ਹਮੇਸ਼ਾ ਮਦਦ ਦੀ ਲੋੜ ਹੈ।’ ਜ਼ਿਕਰਯੋਗ ਹੈ 14 ਜੂਨ ਨੂੰ ਸੁਸ਼ਾਂਤ ਦੀ ਮੌਤ ਤੋਂ ਬਾਅਦ 16 ਜੂਨ ਨੂੰ ਅਭਿਸ਼ੇਕ ਕਪੂਰ ਅਤੇ ਊਨ੍ਹਾਂ ਦੀ ਪਤਨੀ ਪ੍ਰੱਗਿਆ ਕਪੂਰ ਨੇ 3,400 ਲੋੜਵੰਦ ਪਰਿਵਾਰਾਂ ਨੂੰ ਖਾਣਾ ਖੁਆਉਣ ਦਾ ਅਹਿਦ ਕੀਤਾ ਸੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All