ਬਾਲ ਕਿਆਰੀ

ਬਾਲ ਕਿਆਰੀ

‘ੳ’ ਊਠ

ਬਾਪੂ ਜੇ ਦਿਲ ਵਿਚ ਪੜ੍ਹਨੇ ਦਾ ਚਾਅ ਹੈ

ਪੈਂਤੀ ਪੈਣੀ ਸਿੱਖਣੀ ਇਕੋ ਇਕ ਰਾਹ ਹੈ।

ਵਿਦਿਆ ਦਾ ਬੰਦ ਬੂਹਾ ਇਹਦੇ ਨਾਲ ਖੋਲ੍ਹਣਾ ਪਊ

ਸ਼ਰਮ ਵਾਲੀ ਗੱਲ ਕੋਈ ਨਾ ‘ੳ’ ਊਠ ਬੋਲਣਾ ਪਊ।

ਫੱਟੀ ਤੇ ਕਲਮ ਦਾ ਹੀਲਾ ਪੈਣਾ ਕਰਨਾ

ਸਲੇਟ ਤੇ ਸਲੇਟੀ ਤੋਂ ਬਗੈਰ ਵੀ ਨਾ ਸਰਨਾ।

ਨਿੱਕੀ ਜਿਹੀ ਸ਼ੀਸ਼ੀ ਵਿਚ ਕਾਲਾ ਪਾਣੀ ਘੋਲਣਾ ਪਊ

ਸ਼ਰਮ ਵਾਲੀ ਗੱਲ ਕੋਈ ਨਾ ‘ੳ’ ਊਠ ਬੋਲਣਾ ਪਊ।

ਕਰੀ ਜਾਣ ਭਾਵੇਂ ਤੇਰੇ ਨਾਲ ਦੇ ਮਾਖੌਲ

ਸੁਣ ਗੱਲਾਂ ਉਨ੍ਹਾਂ ਦੀਆਂ ਜਾਵੀਂ ਨਾ ਤੂੰ ਡੋਲ।

ਬਾਕੀ ਦਾ ਜੀਵਨ ਨਾ ਅਨਪੜ੍ਹਤਾ ’ਚ ਰੋਲਣਾ ਪਊ

ਸ਼ਰਮ ਵਾਲੀ ਗੱਲ ਕੋਈ ਨਾ ‘ੳ’ ਊਠ ਬੋਲਣਾ ਪਊ।

ਜ਼ਿੰਦਗੀ ’ਚ ਹੇਰਾ ਫੇਰੀ ਕਦੇ ਨਾ ਤੂੰ ਖਾਏਂਗਾ

ਸੰਧੂ ਵਾਂਗ ਪੜ੍ਹਨਾ ਤੂੰ ਸਭ ਨੂੰ ਸਿਖਾਏਂਗਾ।

ਦਸਤਖ਼ਤ ਵੇਲੇ ਕਦੇ ਨਾ ਅੰਗੂਠਾ ਤੈਨੂੰ ਟੋਲਣਾ ਪਊ

ਸ਼ਰਮ ਵਾਲੀ ਗੱਲ ਕੋਈ ਨਾ ‘ੳ’ ਊਠ ਬੋਲਣਾ ਪਊ।
-ਹਰਭਿੰਦਰ ਸੰਧੂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All