‘ਭੌਂਸਲੇ’ ਰਾਹੀਂ ਪਰਵਾਸੀ ਲੋਕਾਂ ਦਾ ਮੁੱਦਾ ਚੁੱਕਿਆ: ਮਨੋਜ ਬਾਜਪਾਈ

‘ਭੌਂਸਲੇ’ ਰਾਹੀਂ ਪਰਵਾਸੀ ਲੋਕਾਂ ਦਾ ਮੁੱਦਾ ਚੁੱਕਿਆ: ਮਨੋਜ ਬਾਜਪਾਈ

ਮੁੰਬਈ, 28 ਜੂਨ

ਫਿਲਮ ਅਦਾਕਾਰ ਮਨੋਜ ਬਾਜਪਾਈ ਨੇ ਕਿਹਾ ਕਿ ਦੁਨੀਆਂ ’ਚ ਸ਼ਾਇਦ ਹੀ ਕੋਈ ਅਜਿਹਾ ਮੁਲਕ ਹੋਵੇ ਜਿੱਥੇ ਸਥਾਨਕ ਤੇ ਪਰਵਾਸੀ ਲੋਕਾਂ ਦਾ ਮਸਲਾ ਨਾ ਹੋਵੇ ਤੇ ਉਨ੍ਹਾਂ ਦੀ ਨਵੀਂ ਫਿਲਮ ‘ਭੌਂਸਲੇ’ ਇਸੇ ਮੁੱਦੇ ਨੂੰ ਚੁੱਕਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਦੇਵਾਸ਼ੀਸ਼ ਮਖੀਜਾ ਨੇ ਕੀਤਾ ਹੈ ਜਿਸ ’ਚ ਮਨੋਜ ਨੇ ਇੱਕ ਸੇਵਾਮੁਕਤ ਸਿਪਾਹੀ ਦਾ ਕਿਰਦਾਰ ਨਿਭਾਇਆ ਹੈ ਜੋ ਪਰਵਾਸੀਆਂ ਨੂੰ ਸਥਾਨਕ ਸਿਆਸਤਦਾਨਾਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਰਾਹੀਂ ਸਮਾਜ ਦੇ ਮੌਜੂਦਾ ਸਭ ਤੋਂ ਅਹਿਮ ਮੁੱਦੇ ਨੂੰ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ, ‘ਇਹ ਫਿਲਮ ਧਰਮ ਤੇ ਖੇਤਰ ਦੇ ਆਧਾਰ ’ਤੇ ਵੰਡੇ ਜਾ ਚੁੱਕੇ ਸਮਾਜ ਦੀ ਗੱਲ ਕਰਦੀ ਹੈ। ਔਰਤਾਂ ਦੀ ਸੁਰੱਖਿਆ, ਇਕੱਲੇਪਣ ਤੇ ਸੇਵਾਮੁਕਤੀ ਤੋਂ ਬਾਅਦ ਬਜ਼ੁਰਗਾਂ ਦੇ ਹਾਲਾਤ ਬਾਰੇ ਗੱਲ ਕਰਦੀ ਹੈ। ਇਸ ਦੇ ਨਾਲ ਹੀ ਇਹ ਫਿਲਮ ਦੁਨੀਆ ਦੇ ਸਾਰੇ ਮੁਲਕਾਂ ਵਿਚਲੇ ਪਰਵਾਸੀ ਲੋਕਾਂ ਦੇ ਮੁੱਦੇ ਬਾਰੇ ਚਰਚਾ ਕਰਦੀ ਹੈ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All