ਜ਼ਿਲ੍ਹਾ ਸੰਗਰੂਰ ਤੇ ਪਟਿਆਲਾ ’ਚ ਕਰੋਨਾ ਨਾਲ ਦੋ ਮੌਤਾਂ

ਜ਼ਿਲ੍ਹਾ ਸੰਗਰੂਰ ਤੇ ਪਟਿਆਲਾ ’ਚ ਕਰੋਨਾ ਨਾਲ ਦੋ ਮੌਤਾਂ

ਵਿਅਕਤੀਆਂ ਦੇ ਕਰੋਨਾ ਸਬੰਧੀ ਸੈਂਪਲ ਲੈਂਦੀ ਹੋਈ ਸਿਹਤ ਵਿਭਾਗ ਦੀ ਟੀਮ। ਫ਼ੋਟੋ: ਮੰਨੂ

ਨਿਜੀ ਪੱਤਰ ਪ੍ਰੇਰਕ

ਸੰਗਰੂਰ, 9 ਅਗਸਤ

ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਨਾਲ ਅੱਜ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। 80 ਸਾਲਾ ਬਜ਼ੁਰਗ ਸਥਾਨਕ ਸ਼ਹਿਰ ਦਾ ਰਹਿਣ ਵਾਲਾ ਸੀ। ਪਿਛਲੇ ਇੱਕ ਹਫ਼ਤੇ ਦੌਰਾਨ ਅੱਠ ਮਰੀਜ਼ਾਂ ਦੀ ਜਾਨ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਚੁੱਕੀ ਹੈ। ਅੱਜ 37 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 20 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਸਥਾਨਕ ਸ਼ਹਿਰ ਦਾ ਵਸਨੀਕ 80 ਸਾਲਾ ਬਜ਼ੁਰਗ ਪ੍ਰੇਮ ਚੰਦ ਬੀਤੀ 7 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਹੋਇਆ ਸੀ ਜਿਸਦੀ 8 ਅਗਸਤ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਅੱਜ ਸਵੇਰੇ ਉਸਦੀ ਮੌਤ ਹੋ ਗਈ ਹੈ। ਸੰਗਰੂਰ ਬਲਾਕ ’ਚ ਇਹ ਤੀਜੀ ਮੌਤ ਹੈ ਜਦੋਂ ਕਿ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਚੁੱਕੀ ਹੈ। ਅੱਜ 37 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ਵਿੱਚ ਬਲਾਕ ਸੰਗਰੂਰ ਨਾਲ ਸਬੰਧਤ 16 ਮਰੀਜ਼, ਬਲਾਕ ਲੌਂਗੋਵਾਲ ਨਾਲ ਸਬੰਧਤ 7 ਮਰੀਜ਼, ਬਲਾਕ ਸ਼ੇਰਪੁਰ ਨਾਲ ਸਬੰਧਤ 4 ਮਰੀਜ਼, ਸੁਨਾਮ ਨਾਲ ਸਬੰਧਤ 2 ਮਰੀਜ਼, ਮਲੇਰਕੋਟਲਾ ਨਾਲ ਸਬੰਧਤ 2 ਮਰੀਜ਼, ਭਵਾਨੀਗੜ੍ਹ ਨਾਲ ਸਬੰਧਤ 2 ਮਰੀਜ਼ ਜਦੋਂਕਿ ਬਲਾਕ ਮੂਨਕ, ਕੌਹਰੀਆਂ, ਧੂਰੀ ਅਤੇ ਅਮਰਗੜ੍ਹ ਨਾਲ ਸਬੰਧਤ ਇੱਕ-ਇੱਕ ਮਰੀਜ਼ ਸ਼ਾਮਲ ਹੈ। ਇਸ ਤੋਂ ਇਲਾਵਾ ਅੱਜ 20 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਘਾਬਦਾ ਤੋਂ 18, ਮਲੇਰੋਕਟਲਾ ਤੋਂ 2, ਜਣਿਆਂ ਨੇ ਕਰੋਨਾ ’ਤੇ ਫਤਹਿ ਹਾਸਿਲ ਕੀਤੀ ਹੈ।

ਪਟਿਆਲਾ (ਖੇਤਰੀ ਪ੍ਰਤੀਨਿਧ) ਪਟਿਆਲਾ ਜ਼ਿਲ੍ਹੇ ’ਚ ਅੱਜ ਇੱਕ ਹੋਰ ਕਰੋਨਾ ਪੀੜਤ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਪਟਿਆਲਾ ਦੇ ਕਾਰਖਾਸ ਕਲੋਨੀ ਦੀ ਰਹਿਣ ਵਾਲੀ 68 ਸਾਲਾ ਮਹਿਲਾ ਇਹ ਮਹਿਲਾ ਉਹ ਸ਼ੂਗਰ, ਹਾਈਪਰਟੈਂਸਨ ਅਤੇ ਦਿਲ ਦੀਆਂ ਬਿਮਾਰੀਆਂ ਕਾਰਣ ਪੰਦਰਾਂ ਦਿਨਾਂ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ। ਕਰੋਨਾ ਨਾਲ਼ ਜ਼ਿਲ੍ਹੇ ’ਚ ਹੋਈਆਂ ਮੌਤਾਂ ਦੀ ਗਿਣਤੀ 48 ਹੋ ਗਈ ਹੈ। ਉਧਰ ਅੱਜ 152 ਵਿਅਕਤੀ ਹੋਰ ਪਾਜੇਟਿਵ ਪਾਏ ਗਏ ਹਨ। ਜਿਸ ਨਾਲ਼ ਜ਼ਿਲੇ੍ਹ ਵਿਚ ਪਾਜੇਟਿਵ ਮਰੀਜ਼ਾਂ ਦੀ ਗਿਣਤੀ 2729 ਹੋ ਗਈ ਹੈ। ਇਨ੍ਹਾਂ 152 ਕੇਸਾਂ ’ਚੋਂ 86 ਪਟਿਆਲਾ ਸ਼ਹਿਰ ਤੋਂ ਹਨ। ਸੱਜਰੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਪਟਿਆਲਾ ਦੇ ਅਰਬਨ ਅਸਟੇਟ ਫੇਜ ਦੋ ਤੋਂ ਛੇ, ਗੁਰਬਖਸ਼ ਕਲੋਨੀ, ਲਾਤੁਰਪੁਰਾ ਮੁਹੱਲਾ ਤੋਂ ਪੰਜ-ਪੰਜ, ਬਡੂੰਗਰ ਤੇ ਅਾਜ਼ਾਦ ਨਗਰ ਤੋਂ ਚਾਰ ਤੋਂ ਚਾਰ, ਨਿਉ ਯਾਦਵਿੰਦਰਾ ਕਲੋਨੀ ਤੋਂ ਤਿੰਨ, ਰਾਘੋ ਮਾਜਰਾ, ਗੁਰਦੀਪ ਕਲੋਨੀ, ਲਹਿਲ ਕਲੋਨੀ, ਡੀਐੱਮਡਬਲਿਉ,ਹਰੀ ਨਗਰ, ਨਿਊ ਮੇਹਰ ਸਿੰਘ ਕਲੋਨੀ, ਮਾਨਸ਼ਾਹੀਆ ਕਲੋਨੀ, ਅਜੀਤ ਨਗਰ, ਗੁਰੂ ਨਾਨਕ ਨਗਰ ਤੋਂ ਦੋ-ਦੋ, ਗੁੱਡ ਅਰਥ ਕਲੋਨੀ, ਕ੍ਰਿਸ਼ਨਾ ਕਲੋਨੀ, ਮਹਿਤਾ ਕਲੋਨੀ, ਅਨੰਦ ਵਿਹਾਰ, ਬਾਬੂ ਸਿੰਘ ਕਲੋਨੀ, ਨਿਜੀ ਹਸਪਤਾਲ, ਨਿਉ ਮਜੀਠੀਆ ਐਨਕਲੇਵ, ਮਾਲਵਾ ਐਨਕਲੇਵ,ਚਰਨ ਬਾਗ, ਅਨੰਦ ਨਗਰ, ਪ੍ਰੇਮ ਨਗਰ,ਘੁੰਮਣ ਨਗਰ, ਵਿਕਾਸ ਕਲੋਨੀ, ਏਕਤਾ ਵਿਹਾਰ, ਰਣਜੀਤ ਵਿਹਾਰ, ਅਬਚਲ ਨਗਰ, ਫੁਲਕੀਆਂ ਐਨਕਲੇਵ, ਮਾਡਲ ਟਾਉਨ, ਅਰਬਨ ਅਸਟੇਟ ਫੇਜ ਇੱਕ, ਰਣਜੀਤ ਨਗਰ, ਐਸ.ਐਸ.ਟੀ ਨਗਰ, ਅਰਬਨ ਅਸਟੇਟ ਫੇਜ ਤਿੰਨ, ਪ੍ਰਤਾਪ ਨਗਰ, ਕੱਟੜਾ ਸਾਹਿਬ ਐਨਕਲੇਵ, ਸੇਵਕ ਕਲੋਨੀ, ਗੋਬਿੰਦ ਨਗਰ, ਰਤਨ ਨਗਰ, ਸੁਦਨ ਸਟਰੀਟ, ਰਾਮ ਨਗਰ, ਡਾਕਟਰ ਹੋਸਟਲ, ਬੈਂਕ ਕਲੋਨੀ, ਰਿਸ਼ੀ ਕਲੋਨੀ, ਅਜੀਤ ਨਗਰ, ਕੱਚਾ ਪਟਿਆਲਾ, ਘੇਰ ਸੋਢੀਆਂ, ਆਰੀਆ ਸਮਾਜ ਚੌਕ, ਸੈਂਚਰੀ ਐਨਕਲੇਵ, ਪਿੱਪਲ ਵਾਲੀ ਗਲੀ,ਵਿਕਾਸ ਨਗਰ,ਖੱਟਾ ਕਲੋਨੀ,ਆਫੀਸਰ ਐਨਕਲੇਵ, ਸੀਆਈ ਏ ਰੋਡ, ਤਫੱਜਲਪੁਰਾ ਤੋਂ ਇੱਕ ਇੱਕ ਪਾਜ਼ੇਟਿਵ ਕੇਸ ਆਇਆ ਹੈ। ਇਸੇ ਤਰ੍ਹਾਂ 32 ਨਾਭਾ, 8 ਰਾਜਪੁਰਾ, 6 ਸਮਾਣਾ, 3 ਸਨੌਰ ਤੇ 17 ਪਿੰਡਾਂ ਤੋਂ ਵੀ ਪਾਜ਼ੇਟਿਵ ਆਏ ਹਨ। ਜ਼ਿਆਦਾ ਪਾਜ਼ੇਟਿਵ ਕੇਸਾਂ ਕਰਕੇ ਪਟਿਆਲਾ ਦੇ ਗੁਰੂ ਨਾਨਕ ਨਗਰ ਗਲੀ ਨੰਬਰ 13, ਬਾਜਵਾ ਕਲੋਨੀ ਗਲੀ ਨੰਬਰ 7, ਸੂਦਾਂ ਸਟਰੀਟ ਨੇੜੇ ਟੀਬੀ ਹਸਪਤਾਲ ਸਣੇ ਨਾਭਾ ਦੇ ਬੈਂਕ ਸਟਰੀਟ ਅਤੇ ਅਜੀਤ ਨਗਰ ਦਾ ਏਰੀਆ ’ਚ ਮਾਈਕਰੋਕੰਟੇਨਮੈਂਟ ਜ਼ੋਨ ਬਣਾਏ ਗਏ ਹਨ।

ਸਿਹਤ ਵਿਭਾਗ ਦੀ ਟੀਮ ਨੇ ਕਰੋਨਾਵਾਇਰਸ ਦੇ ਸੈਂਪਲ ਲਏ

ਸੰਗਰੂਰ (ਪੱਤਰ ਪ੍ਰੇਰਕ) ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਤੇਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਭਰੂਰ ਵਿਖੇ ਕੋਵਿਡ-19 ਸਬੰਧੀ ਇਕ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਡਾ: ਵਰਿੰਦਰ, ਸੀਐਚਓ ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਮੰਗਵਾਲ ਤੇ ਜਸਵੀਰ ਕੌਰ ਦੀ ਅਗਵਾਈ ਹੇਠ ਇਕ ਟੀਮ ਨੇ ਤਕਰੀਬਨ 19 ਵਿਅਕਤੀਆਂ ਦੇ ਕਰੌਨਾਂ ਸੈਂਪਲ ਵਿਭਾਗ ਵੱਲੋਂ ਬਿਲਕੁੱਲ ਮੁਫ਼ਤ ਲਏ। ਇਸ ਸਮੇਂ ਸਿਹਤ ਕਾਮਿਆਂ ਨੇ ਲੋਕਾਂ ਨੂੰ ਇਸ ਬਿਮਾਰੀ ਤੋਂ ਨਾ ਡਰਨ ਦੀ ਸਲਾਹ ਦਿੰਦਿਆਂ ਇਸ ਤੋਂ ਬਚਾਓ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All