ਹਰਦੀਪ ਸਿੰਘ ਸੋਢੀ
ਧੂਰੀ, 29 ਜੂਨ
ਇਥੇ ਪਿਛਲੇ ਲੰਮੇ ਸਮੇਂ ਤੋਂ ਟੁੱਟ-ਭੱਜ ਅਤੇ ਖਸਤਾ ਹਾਲਤ ਦਾ ਸ਼ਿਕਾਰ ਚੱਲੀ ਆ ਰਹੀ ਧੂਰੀ- ਭਲਵਾਨ ਸੜਕ ਦੀ ਨਵ-ਉਸਾਰੀ ਦੇ ਕੰਮ ਦਾ ਉਦਘਾਟਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਨੇ ਕਿਹਾ ਕਿ 10.66 ਕਿਲੋਮੀਟਰ ਲੰਮੀ ਇਸ ਸੜਕ ’ਤੇ 4 ਕਰੋੜ 59 ਲੱਖ ਰੁਪਏ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਯੋਗ ਅਗਵਾਈ ਹੇਠ ਹਲਕੇ ਦੀ ਕੋਈ ਵੀ ਸੜਕ ਟੁੱਟੀ ਨਹੀਂ ਰਹੇਗੀ ਅਤੇ ਪਹਿਲਾਂ ਧੂਰੀ- ਬਾਗੜ੍ਹੀਆਂ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਗਰਗ, ਇੰਦਰਪਾਲ ਸਿੰਘ ਗੋਲਡੀ, ਚਮਕੌਰ ਸਿੰਘ ਕੁੰਬੜਵਾਲ, ਗੁਰਪਿਆਰ ਸਿੰਘ ਧੂਰਾ, ਗੁਰਬਖ਼ਸ ਸਿੰਘ ਗੁੱਡੂ, ਪ੍ਰੇਮ ਬਾਂਸਲ, ਸੁਰੇਸ਼ ਜਿੰਦਲ, ਸੰਦੀਪ ਕੁਮਾਰ ਪੱਪੂ, ਦਰਸ਼ਨ ਕੁਮਾਰ ਦਰਸ਼ੀ, ਪੁਸਪਿੰਦਰ ਸ਼ਰਮਾ ਸਵੀ ਹਾਜ਼ਰ ਸਨ।