ਪੁੱਤ-ਨੂੰਹ ਦੀ ਖੁ਼ਦਕੁਸ਼ੀ ਮਗਰੋਂ ਪਿਤਾ ਨੇ ਵੀ ਦਮ ਤੋੜਿਆ

ਪੁੱਤ-ਨੂੰਹ ਦੀ ਖੁ਼ਦਕੁਸ਼ੀ ਮਗਰੋਂ ਪਿਤਾ ਨੇ ਵੀ ਦਮ ਤੋੜਿਆ

ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਜੁਲਾਈ

ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਅਤੇ ਯੂਥ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਸੇਵਕ ਸਿੰਘ ਧੂਹੜ ਵੱਲੋਂ ਪਿਛਲੇ ਮਹੀਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਮਗਰੋਂ ਬੀਤੇ ਐਤਵਾਰ ਨੂੰ ਉਸ ਦੀ ਪਤਨੀ ਵੱਲੋਂ ਵੀ ਸਲਫਾਸ ਨਿਗਲ ਲਈ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਜਾਣ ’ਤੇ ਮ੍ਰਿਤਕ ਦੇ ਮਾਮੇ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ਉੱਤੇ ਸਵਰਗੀ ਧੂਹੜ ਦੀ ਮਾਤਾ, ਉਸ ਦੇ ਭਰਾ ਰਾਮਫਲ ਸਿੰਘ, ਪਿੰਡ ਦੇ ਮੈਂਬਰ ਪੰਚਾਇਤ ਲਾਲਾ ਸਿੰਘ ਸਮੇਤ ਸਾਬਕਾ ਵਿਧਾਇਕਾ ਦੇ ਪਤੀ ਆਰਟੀਏ ਕਰਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪਰਿਵਾਰ ਵਿੱਚ ਮਹੀਨੇ ਦੌਰਾਨ ਹੋਈਆਂ ਦੋ ਮੌਤਾਂ ਅਤੇ ਪਤਨੀ ਅਤੇ ਪੁੱਤਰ ਖਿਲਾਫ਼ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਦਾ ਸਦਮਾ ਨਾ ਸਹਾਰਦਿਆਂ ਹੋਇਆਂ ਅੱਜ ਸਵੇਰੇ ਤੜਕਸਾਰ ਮਰਹੂਮ ਗੁਰਸੇਵਕ ਸਿੰਘ ਦੇ ਪਿਤਾ ਨੇ ਵੀ ਪ੍ਰਾਣ ਤਿਆਗ ਦਿੱਤੇ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All