ਕਰਜ਼ੇ ਦੀ ਭੇਟ ਚੜਿਆ ਬਲਿਆਲ ਦਾ ਕਿਸਾਨ

ਕਰਜ਼ੇ ਦੀ ਭੇਟ ਚੜਿਆ ਬਲਿਆਲ ਦਾ ਕਿਸਾਨ

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 13 ਜੁਲਾਈ

ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਭਵਾਨੀਗੜ੍ਹ ਬਲਾਕ ਵਿਚ 3 ਦਿਨਾਂ ਵਿਚ 2 ਕਿਸਾਨਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੌਤ ਨੂੰ ਗਲੇ ਲਗਾਇਆ ਹੈ। ਅੱਜ ਪਿੰਡ ਬਲਿਆਲ ਵਿੱਚ ਕਿਸਾਨ ਭੂਰਾ ਸਿੰਘ ਨੰਬਰਦਾਰ (50) ਨੇ ਖੇਤ ਵਿੱਚ ਡੂੰਘੇ ਪਾਣੀ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਨ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਪਿੰਡ ਬਲਿਆਲ ਦੇ ਸਰਪੰਚ ਅਮਰੇਲ ਸਿੰਘ ਅਤੇ ਕਿਸਾਨ ਆਗੂ ਕਰਮ ਸਿੰਘ ਨੇ ਪੀੜਤ ਪਰਿਵਾਰ ਦੀ ਮਦਦ ਕਰਨ ਅਤੇ ਕਿਸਾਨ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।

 

ਮ੍ਰਿਤਕ ਕਿਸਾਨ ਭੂਰਾ ਸਿੰਘ ਦੀ ਫਾਈਲ ਫੋਟੋ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All