ਵਿਧਾਇਕ ਪਰਮਿੰਦਰ ਢੀਂਡਸਾ ਨੇ ਹਾਦਸੇ ਦਾ ਸ਼ਿਕਾਰ ਬੱਚੀ ਦੀ ਪੀਜੀਆਈ ’ਚ ਖ਼ਬਰਸਾਰ ਲਈ

ਵਿਧਾਇਕ ਪਰਮਿੰਦਰ ਢੀਂਡਸਾ ਨੇ ਹਾਦਸੇ ਦਾ ਸ਼ਿਕਾਰ ਬੱਚੀ ਦੀ ਪੀਜੀਆਈ ’ਚ ਖ਼ਬਰਸਾਰ ਲਈ

ਲਹਿਰਾਗਾਗਾ ਦੀ ਹਾਦਸਾਗ੍ਰਸਤ ਲੜਕੀ ਦਾ ਹਾਲ ਚਾਲ ਪੁੱਛਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਜੁਲਾਈ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਖਾਈ ਬਸਤੀ ਲਹਿਰਾਗਾਗਾ ਵਿੱਚ ਹਾਦਸੇ ਦਾ ਸ਼ਿਕਾਰ 9 ਸਾਲਾ ਬੱਚੀ ਲਵਪ੍ਰੀਤ ਦੀ ਅੱਜ ਚੰਡੀਗੜ੍ਹ ਪੀਜੀਆਈ ’ਚ ਜਾ ਕੇ ਖ਼ਬਰਸਾਰ ਲਈ। ਉਨ੍ਹਾਂ ਬੱਚੀ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਚੇਤੇ ਰਹੇ ਕਿ ਸੁਖਵਿੰਦਰ ਸਿੰਘ ਦੀ ਪੁੱਤਰੀ ਖੇਡਦਿਆਂ ਅਚਾਨਕ ਜਨਰੇਟਰ ਵਿੱਚ ਵਾਲ ਫਸ ਜਾਣ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਹਾਦਸੇ ਵਿੱਚ ਬੱਚੀ ਦੇ ਸਿਰ ਦੀ ਸਾਰੀ ਚਮੜੀ ਖੋਪੜੀ ਤੋਂ ਵੱਖ ਹੋ ਗਈ ਸੀ। ਉਸ ਨੂੰ ਫ਼ੌਰੀ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 5 ਘੰਟੇ ਦੇ ਸਫਲ ਅਪਰੇਸ਼ਨ ਮਗਰੋਂ ਉਸ ਦੀ ਜਾਨ ਬਚਾ ਲਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All