ਪਾਵਰਕੌਮ ਦੇ ਹਾਈਡਲ ਪ੍ਰਾਜੈਕਟਾਂ ਨੇ ਪਹਿਲੀ ਤਿਮਾਹੀ ਦਾ ਟੀਚਾ ਪੂਰਾ ਕੀਤਾ

ਪਾਵਰਕੌਮ ਦੇ ਹਾਈਡਲ ਪ੍ਰਾਜੈਕਟਾਂ ਨੇ ਪਹਿਲੀ ਤਿਮਾਹੀ ਦਾ ਟੀਚਾ ਪੂਰਾ ਕੀਤਾ

ਰਵੇਲ ਸਿੰਘ ਭਿੰਡਰ
ਪਟਿਆਲਾ, 14 ਜੁਲਾਈ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ‘ਪਾਵਰਕੌਮ’ ਨੇ ਕੋਵਿਡ-19 ਦੇ ਬਾਵਜੂਦ ਆਪਣੇ ਹਾਈਡਲ ਪ੍ਰਾਜੈਕਟਾਂ ਵਿੱਚ ਚੰਗੀ ਭੱਲ ਸਥਾਪਤ ਕੀਤੀ ਹੈ। ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ (ਕੁਆਟਰ) ਵਿੱਚ ਹਾਈਡਲ ਪ੍ਰਾਜੈਕਟਾਂ ਨੇ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਬਿਜਲੀ ਉਤਪਾਦਨ ਦਾ ਨਿਰਧਾਰਤ 134.5 ਫੀਸਦੀ ਟੀਚਾ ਪਾਰ ਕਰ ਲਿਆ ਹੈ।

ਇਸ ਸਬੰਧੀ ਪਾਵਰਕੌਮ ਦੇ ਸੀਐੱਮਡੀ ਏ. ਵੇਣੂੰ ਪ੍ਰਸਾਦ ਨੇ ਦੱਸਿਆ ਕਿ ਪਾਵਰਕੌਮ ਦੇ ਪਣ ਪ੍ਰਾਜੈਕਟ ਨੇ ਪਹਿਲੀ ਅਪਰੈਲ ਤੋਂ 30 ਜੂਨ ਦੀ ਤਿਮਾਹੀ ਦੇ 1,055 ਮਿਲੀਅਨ ਯੂਨਿਟ ਦੇ ਟੀਚੇ ਦੇ ਮੁਕਾਬਲੇ 1,419 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਹਾਈਡਲ ਪ੍ਰਾਜੈਕਟ ਨੇ 118 ਮਿਲੀਅਨ ਯੂਨਿਟ ਟੀਚੇ ਦੇ ਮੁਕਾਬਲੇ 380.18 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਕੀਤਾ ਹੈ, ਜੋ ਪਿਛਲੇ 8 ਸਾਲਾਂ ਤੋਂ ਵੱਧ ਹੈ। ਇਸੇ ਤਰ੍ਹਾਂ ਅਾਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਨੇ 168 ਮਿਲੀਅਨ ਯੂਨਿਟ ਟੀਚੇ ਦੇ ਮੁਕਾਬਲੇ 198.34 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਸ਼ਾਨਨ ਪਾਵਰ ਹਾਊਸ, ਜੋਗਿੰਦਰ ਨਾਗਰ ਨੇ 194 ਮਿਲੀਅਨ ਯੂਨਿਟ ਦੇ ਮੁਕਾਬਲੇ 213.05 ਮਿਲੀਅਨ ਯੂਨਿਟ, ਰਣਜੀਤ ਸਾਗਰ ਡੈਮ ਨੇ 460 ਮਿਲੀਅਨ ਯੂਨਿਟ ਦੇ ਮੁਕਾਬਲੇ 512.58 ਮਿਲੀਅਨ ਯੂਨਿਟ ਅਤੇ ਯੂਬੀਡੀਸੀ ਪ੍ਰਾਜੈਕਟ ਦੀਆਂ ਇਕਾਈਆਂ ਨੇ 114.804 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ। ਸੀਐੱਮਡੀ ਨੇ ਕਰੋਨਾ ਕਾਲ ਵਿੱਚ ਵੀ ਟੀਚਿਆਂ ਨੂੰ ਪਾਰ ਕਰਨ ਅਤੇ ਉੱਤਮਤਾ ਕਾਇਮ ਰੱਖਣ ’ਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All