ਹੈਦਰਾਬਾਦ, 25 ਜੁਲਾਈ
ਯੁਨੈਸਕੋ ਨੇ ਤਿਲੰਗਾਨਾ ਦੇ ਮੁਲੁਗੂ ਜ਼ਿਲ੍ਹੇ ਦੇ ਪਾਲਮਪੇਟ ਸਥਿਤ ਇਤਿਹਾਸਕ ਰੁਦਰੇਸ਼ਵਰ ਮੰਦਿਰ ਜਿਸ ਨੂੰ ਰਾਮੱਪਾ ਮੰਦਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਵਿਸ਼ਵ ਵਿਰਾਸਤ ਐਲਾਨ ਦਿੱਤਾ ਹੈ। ਇਹ ਜਾਣਕਾਰੀ ਅੱਜ ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈੱਡੀ ਨੇ ਦਿੱਤੀ। ਰੁਦਰੇਸ਼ਵਰ ਮੰਦਰ ਦਾ ਨਿਰਮਾਣ 1213 ਈ. ’ਚ ਕਾਕਾਤੀਆ ਸਾਮਰਾਜ ਦੇ ਰੇਚਰਲਾ ਰੁਦਰਾ ਨੇ ਕਰਵਾਇਆ ਸੀ। -ਪੀਟੀਆਈ