
ਬਾਲਾਘਾਟ, 18 ਮਾਰਚ
ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਅੱਜ ਦੋ ਪਾਇਲਟਾਂ ਨਾਲ ਉਡਾਣ ਭਰਨ ਵਾਲਾ ਇੱਕ ਟਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਐੱਸਪੀ ਸਮੀਰ ਸੌਰਭ ਨੇ ਦੱਸਿਆ ਕਿ ਬਾਲਾਘਾਟ ਜ਼ਿਲ੍ਹਾ ਹੈੱਡਕੁਆਰਟਰ ਤੋਂ 80 ਕਿਲੋਮੀਟਰ ਦੂਰ ਲਾਂਜੀ ਅਤੇ ਕਿਰਨਾਪੁਰ ਇਲਾਕੇ ਦੀਆਂ ਪਹਾੜੀਆਂ ਵਿੱਚ ਘਟਨਾ ਸਥਾਨ ਨੇੜੇ ਭੇਤ-ਭਰੀ ਹਾਲਤ ਵਿੱਚ ਇੱਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ, ਜਦਕਿ ਲਾਪਤਾ ਮਹਿਲਾ ਟਰੇਨੀ ਪਾਇਲਟ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਸੂਚਨਾ ਅਨੁਸਾਰ ਟਰੇਨੀ ਜਹਾਜ਼ ਨੇ ਬਾਲਾਘਾਟ ਦੀ ਸੀਮਾ ਨਾਲ ਲੱਗਦੇ ਮਹਾਰਾਸ਼ਟਰ ਦੇ ਗੋਂਦਿਆ ਜ਼ਿਲ੍ਹੇ ਵਿੱਚ ਬਿਰਸੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ