ਨਵੀਂ ਦਿੱਲੀ: ਆਈਟੀ ਪ੍ਰਮੁੱਖ ਇੰਫੋਸਿਸ ਨੇ ਆਮਦਨ ਕਰ ਪੋਰਟਲ ਵਿੱਚ ਅਜੇ ਵੀ ਕੁਝ ਖਾਮੀਆਂ ਹੋਣ ਦੀ ਗੱਲ ਕਬੂਲੀ ਹੈ। ਇੰਫੋਸਿਸ ਨੇ ਕਿਹਾ ਕਿ ਕੁਝ ਉਪਭੋਗਤਾਵਾਂ ਨੂੰ ਆਮਦਨ ਕਰ ਪੋਰਟਲ ’ਤੇ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਆਈਟੀ ਪ੍ਰਮੁੱਖ ਨੇ ਭਰੋਸਾ ਦਿੱਤਾ ਕਿ ਆਮਦਨ ਕਰ ਵਿਭਾਗ ਦੇ ਸਹਿਯੋਗ ਨਾਲ ਪੋਰਟਲ ਦੀਆਂ ਖ਼ਾਮੀਆਂ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਜਾਰੀ ਹੈ। ਕਾਬਿਲੇਗੌਰ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੰਫੋਸਿਸ ਨੂੰ ਆਈਟੀ ਪੋਰਟਲ ਵਿੱਚ ਆਈਆਂ ਤਕਨੀਕੀ ਖਾਮੀਆਂ ਦੂਰ ਕਰਨ ਲਈ 15 ਸਤੰਬਰ ਤੱਕ ਦੀ ਡੈੱਡਲਾਈਨ ਦਿੱਤੀ ਸੀ। ਇਸ ਦੌਰਾਨ ਇੰਫੋਸਿਸ ਨੇ ਇਹ ਵੀ ਕਿਹਾ ਕਿ ਨਵੇਂ ਆਮਦਨ ਕਰ ਈ-ਫਾਈਲਿੰਗ ਪੋਰਟਲ ਬਾਰੇ ਫ਼ਿਕਰਾਂ ਨੂੰ ਸਮਝਣ ਲਈ ਉਸ ਵੱਲੋਂ ਕਰਦਾਤਿਆਂ ਨਾਲ ਸਿੱਧਾ ਰਾਬਤਾ ਕੀਤਾ ਜਾ ਰਿਹਾ ਹੈ। ਨਵਾਂ ਆਮਦਨ ਕਰ ਪੋਰਟਲ ਤਿਆਰ ਕਰਨ ਵਾਲੇ ਇੰਫੋਸਿਸ ਨੇ ਕਿਹਾ ਕਿ ਪੋਰਟਲ ਵਿੱਚ ਪਏ ਨੁਕਸ ਨੂੰ ਦੂਰ ਕਰਨ ਲਈ ‘ਲਗਾਤਾਰ ਕੋਸ਼ਿਸ਼ਾਂ’ ਜਾਰੀ ਹਨ। ਇਹ ਨਵਾਂ ਪੋਰਟਲ ਜੂਨ ਵਿੱਚ ਚਾਲੂ ਕੀਤਾ ਗਿਆ ਸੀ। ਆਈਟੀ ਪ੍ਰਮੁੱਖ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਪੋਰਟਲ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ ਤੇ ਕਰਦਾਤਿਆਂ ਦੇ ਫ਼ਿਕਰਾਂ ਨੂੰ ਲਗਾਤਾਰ ਮੁਖਾਤਬਿ ਹੋਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਨਵੇਂ ਪੋਰਟਲ ਦੀ ਵਰਤੋਂ ਕਰਨ ਵਾਲੇ ਕਰਦਾਤਿਆਂ ਨੇ ਦਾਅਵਾ ਕੀਤਾ ਸੀ ਕਿ ਪੋਰਟਲ ’ਚ ਲਗਾਤਾਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਉਧਰ ਫਰਮ ਨੇ ਦਾਅਵਾ ਕੀਤਾ ਕਿ ਸਤੰਬਰ ਮਹੀਨੇ ਦੌਰਾਨ ਰੋਜ਼ਾਨਾ ਔਸਤ 15 ਲੱਖ ਤੋਂ ਵੱਧ ਕਰਦਾਤਿਆਂ ਨੇ ਪੋਰਟਲ ’ਤੇ ਲੌਗਇਨ ਕੀਤਾ ਹੈ ਤੇ ਹੁਣ ਤੱਕ ਡੇਢ ਕਰੋੜ ਰਿਟਰਨਾਂ ਪੋਰਟਲ ਰਾਹੀਂ ਭਰੀਆਂ ਜਾ ਚੁੱਕੀਆਂ ਹਨ। -ਏਜੰਸੀ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd