ਭਾਰਤੀਆਂ ਦੀ ਮਾਲਕੀ ਵਾਲੀਆਂ ਫ਼ਰਜ਼ੀ ਕੰਪਨੀਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ : The Tribune India

ਭਾਰਤੀਆਂ ਦੀ ਮਾਲਕੀ ਵਾਲੀਆਂ ਫ਼ਰਜ਼ੀ ਕੰਪਨੀਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ

ਭਾਰਤੀਆਂ ਦੀ ਮਾਲਕੀ ਵਾਲੀਆਂ ਫ਼ਰਜ਼ੀ ਕੰਪਨੀਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ

ਮੁਕੇਸ਼ ਰੰਜਨ
ਨਵੀਂ ਦਿੱਲੀ, 27 ਮਾਰਚ

ਮੁੱਖ ਅੰਸ਼

  • ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿਚ ਦਿੱਤਾ ਜਵਾਬ
  • ਕਾਂਗਰਸ ਨੇ ਸਰਕਾਰ ਦੇ ਲਿਖਤੀ ਜਵਾਬ ’ਤੇ ਉਠਾਏ ਸਵਾਲ

ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਹਾਲ ਹੀ ਵਿਚ ਰਾਜ ਸਭਾ ਨੂੰ ਜਾਣਕਾਰੀ ਦਿੱਤੀ ਹੈ ਕਿ ‘ਭਾਰਤੀ ਨਾਗਰਿਕਾਂ ਦੀ ਮਾਲਕੀ ਵਾਲੀਆਂ ਦੇਸ਼ ਤੋਂ ਬਾਹਰ ਚੱਲ ਰਹੀਆਂ ਫ਼ਰਜ਼ੀ ਕੰਪਨੀਆਂ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਤੇ ਅਜਿਹੀ ਕੰਪਨੀ ਦੀ ਵਿੱਤ ਮੰਤਰਾਲੇ ਵੱਲੋਂ ਦੇਖੇ ਜਾਂਦੇ ਕਾਨੂੰਨਾਂ ’ਚ ਕੋਈ ਵਿਆਖਿਆ ਦਰਜ ਨਹੀਂ ਕੀਤੀ ਗਈ।’ ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਅਡਾਨੀ ਗਰੁੱਪ ਦੀਆਂ ਕਥਿਤ ਫ਼ਰਜ਼ੀ ਕੰਪਨੀਆਂ ਦਾ ਹਵਾਲਾ ਦੇ ਕੇ ਲਗਾਤਾਰ ਸਰਕਾਰ ਉਤੇ ਨਿਸ਼ਾਨਾ ਸੇਧ ਰਹੇ ਹਨ। ਰਾਜ ਸਭਾ ਮੈਂਬਰ ਜੌਹਨ ਬ੍ਰਿਟਾਸ ਨੇ ਇਸ ਸਬੰਧੀ ਸਵਾਲ ਪੁੱਛਿਆ ਸੀ, ਜਿਸ ਦਾ ਚੌਧਰੀ ਨੇ ਲਿਖਤੀ ਜਵਾਬ ਦਿੱਤਾ ਹੈ। ਇਸ ਉਤੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਜੂਨ 8, 2018: ਸਰਕਾਰ ਵੱਲੋਂ ਫ਼ਰਜ਼ੀ ਕੰਪਨੀਆਂ ਲਈ ਬਣੀ ਟਾਸਕ ਫੋਰਸ ਦੀ ਕਾਰਵਾਈ ਬਾਰੇ ਜਾਰੀ ਪ੍ਰੈੱਸ ਬਿਆਨ, ਇਨ੍ਹਾਂ ਨੂੰ ‘ਖ਼ਤਰਾ’ ਦੱਸਿਆ ਗਿਆ। ਮਾਰਚ 21 2023: ਸਰਕਾਰ ਰਾਜ ਸਭਾ ਵਿਚ ਕਹਿੰਦੀ ਹੈ ਕਿ ਅਜਿਹੀਆਂ ਕੰਪਨੀਆਂ ਦੀ ਕੋਈ ਵਿਆਖਿਆ ਨਹੀਂ ਹੈ ਤੇ ਕੋਈ ਜਾਣਕਾਰੀ ਨਹੀਂ ਹੈ।’ ਜ਼ਿਕਰਯੋਗ ਹੈ ਕਿ ਜੂਨ, 2018 ਵਿਚ ਜਾਰੀ ਪ੍ਰੈੱਸ ਰਿਲੀਜ਼ ਵਿਚ ਸਰਕਾਰ ਨੇ ਕਿਹਾ ਸੀ ਕਿ ਟਾਸਕ ਫੋਰਸ ਸਰਗਰਮੀ ਤੇ ਤਾਲਮੇਲ ਨਾਲ ਬੇਨਾਮੀ ਕੰਪਨੀਆਂ ਖ਼ਿਲਾਫ਼ ਕਦਮ ਚੁੱਕ ਰਹੀ ਹੈ। ਵਿੱਤੀ ਵਰ੍ਹੇ 2017-18 ਵਿਚ ਰਜਿਸਟਰਾਰ ਆਫ ਕੰਪਨੀਜ਼ ਨੇ ਸ਼ਨਾਖ਼ਤ ਕਰ ਕੇ 2,26,166 ਕੰਪਨੀਆਂ ਨੂੰ ਹਟਾਇਆ ਹੈ। ਇਸ ਦੇ ਨਾਲ ਹੀ 3,09,619 ਡਾਇਰੈਕਟਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਮੰਤਰੀ ਨੇ ਆਪਣੇ ਜਵਾਬ ਵਿਚ ਜ਼ਿਕਰ ਕੀਤਾ ਕਿ ਸਰਕਾਰ ਨੇ ਟੈਕਸ ਨਾਲ ਜੁੜੇ ਵੱਖ-ਵੱਖ ਮੰਤਵਾਂ ਲਈ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿਚ ਬੇਨਾਮੀ ਕੰਪਨੀਆਂ ਬਾਰੇ ਸੂਚਨਾ ਹੋ ਸਕਦੀ ਹੈ। ਚੌਧਰੀ ਨੇ ਕਿਹਾ ਕਿ ਈਡੀ ਨੇ ‘ਫੇਮਾ’ ਤੇ ਪੀਐਮਐਲਏ ਕਾਨੂੰਨ ਤਹਿਤਾਂ ਭਗੌੜੇ ਹੋਏ ਆਰਥਿਕ ਅਪਰਾਧੀਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਮੰਤਰੀ ਨੇ ਦੱਸਿਆ ਕਿ ਪੰਡੋਰਾ ਪੇਪਰ ਲੀਕਸ ਨਾਲ ਜੁੜੀਆਂ ਭਾਰਤ ਦੀਆਂ 250 ਤੋਂ ਵੱਧ ਇਕਾਈਆਂ ਦੀ ਸ਼ਨਾਖ਼ਤ ਵੀ ਕੀਤੀ ਗਈ ਹੈ। ਪਨਾਮਾ ਤੇ ਪੈਰਾਡਾਈਜ਼ ਪੇਪਰ ਲੀਕਸ ਤਹਿਤ ਅਣਐਲਾਨੀ 13,800 ਕਰੋੜ ਰੁਪਏ ਦੀ ਆਮਦਨ ਵੀ ਟੈਕਸ ਦੇ ਘੇਰੇ ਵਿਚ ਲਿਆਂਦੀ ਗਈ ਹੈ। ਐਚਐੱਸਬੀਸੀ ਦੇ ਕੇਸਾਂ ਵਿਚ ਮੰਤਰੀ ਨੇ ਕਿਹਾ ਕਿ 8468 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦੀ ਸ਼ਨਾਖ਼ਤ ਕਰ ਕੇ ਕਾਰਵਾਈ ਕੀਤੀ ਗਈ ਸੀ। ਇਨ੍ਹਾਂ ਕੇਸਾਂ ਵਿਚ ਪੈਨਲਟੀ ਵੀ ਪਾਈ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All