ਚੋਣ ਕਮਿਸ਼ਨ ਪਾਬੰਦੀਆਂ ਦੇ ਫੈਸਲੇ ’ਤੇ ਅੱਜ ਕਰੇਗਾ ਨਜ਼ਰਸਾਨੀ

ਚੋਣ ਕਮਿਸ਼ਨ ਪਾਬੰਦੀਆਂ ਦੇ ਫੈਸਲੇ ’ਤੇ ਅੱਜ ਕਰੇਗਾ ਨਜ਼ਰਸਾਨੀ

ਨਵੀਂ ਦਿੱਲੀ: ਚੋਣ ਕਮਿਸ਼ਨ ਕੋਵਿਡ-19 ਮਹਾਮਾਰੀ ਦੇ ਹਵਾਲੇ ਨਾਲ ਆਗਾਮੀ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਜਨਤਕ ਰੈਲੀਆਂ, ਰੋਡ ਸ਼ੋਅਜ਼ ਤੇ ਨੁੱਕੜ ਮੀਟਿੰਗਾਂ ’ਤੇ 15 ਜਨਵਰੀ ਤੱਕ ਲੱਗੀ ਪਾਬੰਦੀ ਨੂੰ ਵਧਾਉਣ ਜਾਂ ਹਟਾਉਣ ਬਾਰੇ ਭਲਕੇ ਸ਼ਨਿਚਰਵਾਰ ਨੂੰ ਸੱਦੀ ਮੀਟਿੰਗ ਵਿੱਚ ਕੋਈ ਫੈਸਲਾ ਲਏਗਾ। ਸੂਤਰਾਂ ਨੇ ਕਿਹਾ ਕਿ ਇਹ ਫੈਸਲਾ ਇਨ੍ਹਾਂ ਰਾਜਾਂ ਵਿੱਚ ਕਰੋਨਾਵਾਇਰਸ ਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਤੇ ਮੌਜੂਦਾ ਹਾਲਾਤ ਨਾਲ ਜੁੜੀਆਂ ਰਿਪੋਰਟਾਂ ’ਤੇ ਨਜ਼ਰਸਾਨੀ ਕਰਨ ਮਗਰੋਂ ਲਿਆ ਜਾਵੇਗਾ। ਚੇਤੇ ਰਹੇ ਕਿ ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਪੰਜਾਬ, ਯੂਪੀ, ਗੋਆ, ਉੱਤਰਾਖੰਡ ਤੇ ਮਨੀਪੁਰ ਲਈ ਸੱਤ ਪੜਾਵੀ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ 15 ਜਨਵਰੀ ਤੱਕ ਇਨ੍ਹਾਂ ਰਾਜਾਂ ਵਿੱਚ ਜਨਤਕ ਰੈਲੀਆਂ, ਨੁੱਕੜ ਮੀਟਿੰਗਾਂ ਤੇ ਰੋਡ ਸ਼ੋਅਜ਼ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All