ਨਵੀਂ ਦਿੱਲੀ, 5 ਮਈਕਰੋਨਾ ਦੀ ਦੂਜੀ ਲਹਿਰ ਕਾਰਨ ਦੇਸ਼ ਦੀ ਆਰਥਿਕਤਾ ਨੂੰ ਰਾਹਤ ਦੇਣ ਲਈ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਹਾਲਤ ਸੁਧਰ ਰਹੇ ਸਨ ਪਰ ਦੂਜੀ ਲਹਿਰ ਕਾਰਨ ਸਥਿਤੀ ਬਦਲ ਗਈ ਹੈ। ਆਰਬੀਆਈ ਆਰਥਿਕਤਾ ਵਿੱਚ ਵਿੱਤੀ ਵਸੀਲਿਆਂ ਦਾ ਪ੍ਰਵਾਹ ਵਧਾਉਣ ਲਈ ਜੀ-ਸੈਪ 1.0 ਤਹਿਤ 20 ਮਈ ਨੂੰ 35,000 ਕਰੋੜ ਰੁਪਏ ਦੀ ਦੂਜੀ ਖਰੀਦ ਕਰੇਗਾ। ਬੈਂਕ 31 ਮਾਰਚ 2022 ਤੱਕ ਹਸਪਤਾਲਾਂ, ਆਕਸੀਜਨ ਸਪਲਾਇਰਾਂ, ਵੈਕਸੀਨ ਦਰਾਮਦਕਾਰਾਂ, ਕੋਵਿਡ ਦਵਾਈਆਂ ਲਈ 50,000 ਕਰੋੜ ਰੁਪਏ ਦਾ ਕਰਜ਼ਾ ਦੇਣਗੇ। ਆਰਬੀਆਈ ਨੇ 25 ਕਰੋੜ ਰੁਪਏ ਤੱਕ ਦਾ ਕਰਜ਼ਾ ਲੈਣ ਵਾਲੇ ਵਿਅਕਤੀਆਂ, ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਪੁਨਰਗਠਨ ਦਾ ਦੂਜਾ ਮੌਕਾ ਦਿੱਤਾ ਹੈ, ਬਸ਼ਰਤੇ ਉਨ੍ਹਾਂ ਪਹਿਲਾਂ ਇਸ ਦਾ ਲਾਭ ਨਾ ਲਿਆ ਹੋਵੇ। ਰਾਜ ਸਰਕਾਰਾਂ ਨੂੰ 30 ਸਤੰਬਰ ਤੱਕ ਓਵਰਡ੍ਰਾਫਟਿੰਗ ਦੀ ਸਹੂਲਤ ਦਾ ਲਾਭ ਲੈਣ ਲਈ ਨਿਯਮ ਨਰਮ ਕੀਤੇ ਹਨ।