ਰਾਜਨਾਥ ਸਿੰਘ ਵੱਲੋਂ ਜਲ ਸੈਨਾ ਦੇ ‘ਪ੍ਰਾਜੈਕਟ ਸੀਬਰਡ’ ਦੀ ਸਮੀਖਿਆ

ਰਾਜਨਾਥ ਸਿੰਘ ਵੱਲੋਂ ਜਲ ਸੈਨਾ ਦੇ ‘ਪ੍ਰਾਜੈਕਟ ਸੀਬਰਡ’ ਦੀ ਸਮੀਖਿਆ

ਬੰਗਲੂਰੂ/ਨਵੀਂ ਦਿੱਲੀ, 24 ਜੂਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਜਲ ਸੈਨਾ ਦੇ ਕਾਰਵਾਰ ਅੱਡੇ ਦਾ ਦੌਰਾ ਕੀਤਾ ਤੇ ‘ਪ੍ਰਾਜੈਕਟ ਸੀਬਰਡ’ ਤਹਿਤ ਜਾਰੀ ਬੁਨਿਆਦੀ ਢਾਂਚਾ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਰੱਖਿਆ ਮੰਤਰੀ ਕਾਰਵਾਰ ਤੇ ਕੋਚੀ ’ਚ ਜਲ ਸੈਨਾ ਦੇ ਅੱਡਿਆਂ ਦੇ ਦੋ ਰੋਜ਼ਾ ਦੌਰੇ ’ਤੇ ਹਨ। ਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਰੱਖਿਆ ਮੰਤਰੀ ਨਾਲ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਵੀ ਸਨ। ਰਾਜਨਾਥ ਸਿੰਘ ਨੇ ਆਪਣੇ ਦੌਰੇ ’ਤੇ ਆਈਐੱਨਐੱਸ ਕਦੰਬ ਹੈਲੀਪੈਡ ਪਹੁੰਚਣ ਤੋਂ ਪਹਿਲਾਂ ਪ੍ਰਾਜੈਕਟ ਖੇਤਰ ਦਾ ਹਵਾਈ ਸਰਵੇਖਣ ਕੀਤਾ। ਇਸੇ ਦੌਰਾਨ ਰੱਖਿਆ ਮੰਤਰੀ ਦੇਸ਼ ਅੰਦਰ ਬਣੇ ਜੰਗੀ ਬੇੜੇ ਦੇ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਦੇਰ ਸ਼ਾਮ ਕੋਚੀ ਪੁੱਜੇ। ਭਾਰਤੀ ਜਲ ਸੈਨਾ ਕਰਨਾਟਕ ਦੇ ਕਾਰਵਾਰ ’ਚ ਰਣਨੀਤਕ ਤੌਰ ’ਤੇ ਅਹਿਮ ਜਲ ਸੈਨਾ ਦੇ ਅੱਡੇ ਦਾ ਵਿਕਾਸ ਕਰ ਰਹੀ ਹੈ।-ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All