
ਨਵੀਂ ਦਿੱਲੀ, 27 ਮਾਰਚ
ਸਰਕਾਰ ਨੇ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਹੈ ਕਿ ਤਿੰਨਾਂ ਸੈਨਾਵਾਂ ਵਿਚ ਕਰੀਬ 1.55 ਲੱਖ ਅਸਾਮੀਆਂ ਖਾਲੀ ਹਨ। ਥਲ ਸੈਨਾ ਵਿਚ ਸਭ ਤੋਂ ਵੱਧ 1.36 ਲੱਖ ਅਸਾਮੀਆਂ ਖਾਲੀ ਹਨ। ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਦੱਸਿਆ ਕਿ ਖਾਲੀ ਅਸਾਮੀਆਂ ਦੇ ਅਸਰ ਨੂੰ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਲਗਾਤਾਰ ਸਮੀਖਿਆ ਵੀ ਕੀਤੀ ਜਾ ਰਹੀ ਹੈ। ਅਸਾਮੀਆਂ ਨੂੰ ਭਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਭੱਟ ਨੇ ਕਿਹਾ ਕਿ ਭਾਰਤੀ ਸੈਨਾ ਵਿਚ 8129 ਅਧਿਕਾਰੀਆਂ ਦੀਆਂ ਅਸਾਮੀਆਂ ਵੀ ਖਾਲੀ ਹਨ। ਫ਼ੌਜ ਦੀ ਮੈਡੀਕਲ ਤੇ ਡੈਂਟਲ ਕੋਰ ਵਿਚ ਵੀ ਅਹੁਦੇ ਭਰੇ ਜਾਣੇ ਹਨ। ਮਿਲਟਰੀ ਨਰਸਿੰਗ ਸਰਵਿਸ ਵਿਚ 509 ਪੋਸਟਾਂ ਖਾਲੀ ਹਨ। ਜੇਸੀਓ ਪੱਧਰ ਦੇ ਅਹੁਦੇ ਦੀਆਂ 1,27,673 ਅਸਾਮੀਆਂ ਤੇ ਹੋਰ ਰੈਂਕ ਦੀਆਂ ਅਸਾਮੀਆਂ ਵੀ ਖਾਲੀ ਹਨ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ