ਪੈਟਰੋਲ ਤੇ ਈਥਾਨੌਲ ਦਾ ਮਿਸ਼ਰਣ ਅੱਠ ਸਾਲਾਂ ’ਚ 10 ਗੁਣਾ ਵਧਿਆ: ਮੋਦੀ : The Tribune India

ਪੈਟਰੋਲ ਤੇ ਈਥਾਨੌਲ ਦਾ ਮਿਸ਼ਰਣ ਅੱਠ ਸਾਲਾਂ ’ਚ 10 ਗੁਣਾ ਵਧਿਆ: ਮੋਦੀ

ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਵਧਣ ਦਾ ਕੀਤਾ ਦਾਅਵਾ

ਪੈਟਰੋਲ ਤੇ ਈਥਾਨੌਲ ਦਾ ਮਿਸ਼ਰਣ ਅੱਠ ਸਾਲਾਂ ’ਚ 10 ਗੁਣਾ ਵਧਿਆ: ਮੋਦੀ

ਸਾਬਰ ਡੇਅਰੀ ਦੇ ਪ੍ਰਾਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਪਤਵੰਤੇ। -ਫੋਟੋ: ਪੀਟੀਆਈ

ਹਿੰਮਤਨਗਰ (ਗੁਜਰਾਤ), 28 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੈਟਰੋਲ ’ਚ ਈਥਾਨੌਲ ਦਾ ਮਿਸ਼ਰਣ 2014 ਤੋਂ ਪਹਿਲਾਂ 40 ਕਰੋੜ ਲਿਟਰ ਸੀ ਜੋ ਹੁਣ ਵਧ ਕੇ 400 ਕਰੋੜ ਲਿਟਰ ਹੋ ਗਿਆ ਹੈ। ਉੱਤਰੀ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਸ਼ਹਿਰ ਹਿੰਮਤਨਗਰ ਨੇੜੇ ਸਾਬਰ ਡੇਅਰੀ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੈਟਰੋਲ ’ਚ ਈਥਾਨੌਲ ਦੇ ਮਿਸ਼ਰਣ ਨਾਲ ਕਿਸਾਨਾਂ ਦੀ ਆਮਦਨ ਵੀ ਵਧ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ’ਚ ਕਿਸਾਨਾਂ ਦੀ ਸਾਲਾਨਾ ਆਮਦਨ ਵਧਾਉਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੇ ਹੁਣ ਨਤੀਜੇ ਦਿਖ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਤੋਂ ਇਲਾਵਾ ਪਸ਼ੂ ਪਾਲਣ, ਬਾਗਬਾਨੀ, ਮੱਛੀ ਪਾਲਣ ਅਤੇ ਸ਼ਹਿਦ ਦੇ ਉਤਪਦਾਨ ਜਿਹੇ ਸਬੰਧਤ ਕਾਰੋਬਾਰਾਂ ਨਾਲ ਵੀ ਕਿਸਾਨਾਂ ਦੀ ਆਮਦਨ ਵਧੀ ਹੈ। ‘ਪਹਿਲੀ ਵਾਰ ਹੈ ਕਿ ਖਾਦੀ ਅਤੇ ਗ੍ਰਾਮ ਉਦਯੋਗਾਂ ਦੀ ਟਰਨਓਵਰ ਇਕ ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।’ ਉਨ੍ਹਾਂ ਕਿਹਾ ਕਿ ਖਾਦੀ ਅਤੇ ਗ੍ਰਾਮ ਉਦਯੋਗ ਸੈਕਟਰ ਨੇ ਪਿਛਲੇ ਅੱਠ ਸਾਲਾਂ ’ਚ ਪਿੰਡਾਂ ’ਚ ਡੇਢ ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਕੇਂਦਰ ਵੱਲੋਂ ਖੇਤੀ ਲਾਗਤ ਘਟਾਉਣ ਅਤੇ ਖਾਦਾਂ ਦੀ ਕੀਮਤ ਨਾ ਵਧਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਯੂਰੀਆ ਹੋਰ ਮੁਲਕਾਂ ਤੋਂ ਮੰਗਵਾਉਂਦੇ ਹਾਂ। ਆਲਮੀ ਪੱਧਰ ’ਤੇ ਕੀਮਤਾਂ ਕਈ ਗੁਣਾ ਕੀਮਤਾਂ ਵਧ ਗਈਆਂ ਹਨ ਪਰ ਅਸੀਂ ਇਸ ਦਾ ਬੋਝ ਕਿਸਾਨਾਂ ’ਤੇ ਨਹੀਂ ਪਾਇਆ। ਸਰਕਾਰ ਯੂਰੀਆ ਦੇ 50 ਕਿਲੋ ਦੇ ਬੈਗ ਲਈ 3500 ਰੁਪਏ ਅਦਾ ਕਰਦੀ ਹੈ ਪਰ ਕਿਸਾਨਾਂ ਨੂੰ ਸਿਰਫ਼ 300 ਰੁਪਏ ’ਚ ਵੇਚਿਆ ਜਾਂਦਾ ਹੈ।’’ -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All