ਕਾਰ ’ਚ ਚੜ੍ਹਨ ਲੱਗੇ ਮਮਤਾ ਬੈਨਰਜੀ ਜ਼ਖ਼ਮੀ, ਹਮਲੇ ਦਾ ਦੋਸ਼

ਕਾਰ ’ਚ ਚੜ੍ਹਨ ਲੱਗੇ ਮਮਤਾ ਬੈਨਰਜੀ ਜ਼ਖ਼ਮੀ, ਹਮਲੇ ਦਾ ਦੋਸ਼

ਨੰਦੀਗਰਾਮ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਮੁੱਖ ਮੰਤਰੀ ਮਮਤਾ ਬੈਨਰਜੀ।

ਨੰਦੀਗ੍ਰਾਮ, 10 ਮਾਰਚ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਦੌਰਾਨ ਉਸ ਨੂੰ ਕਿਸੇ ਨੇ ਧੱਕਾ ਮਾਰਿਆ ਤੇ ਇਸ ਕਾਰਨ ਇਕ ਲੱਤ ਉਤੇ ਸੱਟ ਲੱਗੀ ਹੈ। ਘਟਨਾ ਸ਼ਾਮ ਨੂੰ ਉਸ ਵੇਲੇ ਵਾਪਰੀ ਜਦ ਉਹ ਨੰਦੀਗ੍ਰਾਮ ਵਿਚ ਇਕ ਮੰਦਰ ਦੇ ਬਾਹਰ ਸੀ। ਮਮਤਾ ਨੇ ਕਿਹਾ ‘ਮੈਂ ਆਪਣੀ ਕਾਰ ਦੇ ਬਾਹਰ ਦਰਵਾਜ਼ਾ ਖੋਲ੍ਹ ਕੇ ਖੜ੍ਹੀ ਸੀ ਤੇ ਮੰਦਰ ਵਿਚ ਪ੍ਰਾਰਥਨਾ ਲਈ ਜਾਣ ਲੱਗੀ ਸੀ। ਇਸੇ ਦੌਰਾਨ ਕੁਝ ਲੋਕ ਆਏ ਤੇ ਕਾਰ ਦਾ ਦਰਵਾਜ਼ਾ ਧੱਕ ਦਿੱਤਾ। ਇਸ ਨਾਲ ਲੱਤ ਉਤੇ ਸੱਟ ਵੱਜੀ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਲੱਤ ਸੁੱਜ ਗਈ ਅਤੇ ਚੱਲਣ ਲਈ ਸਹਾਰਾ ਲੈਣਾ ਪਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦ ਘਟਨਾ ਵਾਪਰੀ ਤਾਂ ਸਥਾਨਕ ਪੁਲੀਸ ਦਾ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ। ਨੰਦੀਗ੍ਰਾਮ ਤੋਂ ਟੀਐਮਸੀ ਦੀ ਉਮੀਦਵਾਰ ਮਮਤਾ ਨੇ ਇਸ ਨੂੰ ‘ਸਾਜ਼ਿਸ਼’ ਕਰਾਰ ਦਿੱਤਾ। ਮਮਤਾ ਕੋਲ ਜ਼ੈੱਡ-ਪਲੱਸ ਸੁਰੱਖਿਆ ਹੈ। ਮੁੱਖ ਮੰਤਰੀ ਦੋ ਦਿਨਾਂ ਤੋਂ ਇਸ ਇਲਾਕੇ ਵਿਚ ਚੋਣ ਪ੍ਰਚਾਰ ਕਰ ਰਹੀ ਸੀ ਤੇ ਉਸ ਨੂੰ ਹੁਣ ਕੋਲਕਾਤਾ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਵਰਿੰਦਰ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ’ਤੇ ਹਮਲਾ ਹੋਇਆ ਹੈ। ਭਾਜਪਾ ਵੱਲੋਂ ਸੂਬੇ ਵਿੱਚ ਹਿੰਸਾ ਬਾਰੇ ਚਿੰਤਾ ਜ਼ਾਹਰ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੀ ਨੀਰਜਨਯਨ ਨੂੰ ਨਵਾਂ ਪੁਲੀਸ ਮੁਖੀ ਲਾਇਆ ਸੀ। ਕਮਿਸ਼ਨ ਨੇ ਮੁੱਖ ਮੰਤਰੀ ’ਤੇ ਹੋਏ ਹਮਲੇ ਦੀ ਰਿਪੋਰਟ ਮੰਗ ਲਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All