ਇਹ ਬੜਾ ਦੁਖਦਾਈ ਹੈ ਕਿ ਗਾਂ ਦੇ ਰੱਖਿਅਕ ਹੀ ਉਸ ਦੀ ਜਾਨ ਦੇ ਦੁਸ਼ਮਣ: ਅਲਾਹਾਬਾਦ ਹਾਈ ਕੋਰਟ

ਇਹ ਬੜਾ ਦੁਖਦਾਈ ਹੈ ਕਿ ਗਾਂ ਦੇ ਰੱਖਿਅਕ ਹੀ ਉਸ ਦੀ ਜਾਨ ਦੇ ਦੁਸ਼ਮਣ: ਅਲਾਹਾਬਾਦ ਹਾਈ ਕੋਰਟ

ਪ੍ਰਯਾਗਰਾਜ, 3 ਸਤੰਬਰ

ਅਲਾਹਾਬਾਦ ਹਾਈਕੋਰਟ ਨੇ ਅਹਿਮ ਫ਼ੈਸਲੇ ਵਿੱਚ ਕਿਹਾ ਹੈ ਕਿ ਜਦੋਂ ਗਾਂ ਦੀ ਭਲਾਈ ਹੋਵੇਗੀ, ਤਦ ਹੀ ਇਸ ਦੇਸ਼ ਦੀ ਭਲਾਈ ਹੋਵੇਗੀ ਅਤੇ ਕਈ ਵਾਰ ਇਹ ਵੇਖਣਾ ਬਹੁਤ ਦੁਖਦਾਈ ਹੁੰਦਾ ਹੈ ਕਿ ਜਿਹੜੇ ਗਾਂ ਦੀ ਸੁਰੱਖਿਆ ਅਤੇ ਭਲਾਈ ਗੱਲ ਕਰਦੇ ਹਨ ਉਹੀ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣੇ ਹੁੰਦੇ ਹਨ। ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਪਟੀਸ਼ਨਰ ਜਾਵੇਦ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ। ਜਾਵੇਦ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਸਾਥੀਆਂ ਦੇ ਨਾਲ ਮੁਦਈ ਖਿਲੇਂਦਰ ਸਿੰਘ ਦੀ ਗਾਂ ਚੋਰੀ ਕਰਕੇ ਉਸ ਦੀ ਹੱਤਿਆ ਕੀਤੀ ਸੀ। ਅਦਾਲਤ ਨੇ ਕਿਹਾ, “ਸਰਕਾਰ ਗਊਸ਼ਾਲਾ ਦਾ ਨਿਰਮਾਣ ਕਰਵਾਉਂਦੀ ਹੈ ਪਰ ਜਿਹੜੇ ਲੋਕ ਇਨ੍ਹਾਂ ਵਿੱਚ ਗਾਂ ਦੀ ਦੇਖਭਾਲ ਕਰਦੇ ਹਨ ਉਹ ਆਪਣੇ ਫ਼ਰਜ਼ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ। ਇਸੇ ਤਰ੍ਹਾਂ ਨਿੱਜੀ ਗਊਸ਼ਲਾਵਾਂ ਚਲਾਉਣ ਵਾਲੇ ਲੋਕ ਜਨਤਾ ਤੋਂ ਦਾਨ ਲੈਂਦੇ ਹਨ ਅਤੇ ਸਰਕਾਰ ਤੋਂ ਸਹਾਇਤਾ ਲੈਂਦੇ ਹਨ ਪਰ ਗਾਂ ਦੀ ਦੇਖਭਾਲ ਨਾ ਕਰਕੇ ਇਸ ਪੈਸੇ ਨੂੰ ਆਪਣੇ ਨਿੱਜੀ ਹਿੱਤਾਂ ਲਈ ਖਰਚਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ, “ਬਹੁਤ ਸਾਰੀਆਂ ਉਦਾਹਰਣਾਂ ਹਨ, ਜਿੱਥੇ ਗਊਸ਼ਾਲਾ ਵਿੱਚ ਗਊਆਂ ਭੁੱਖ ਅਤੇ ਬਿਮਾਰੀ ਨਾਲ ਮਰ ਜਾਂਦੀਆਂ ਹਨ ਜਾਂ ਮਰਨ ਵਾਲੀ ਸਥਿਤੀ ਵਿੱਚ ਹੁੰਦੀਆਂ ਹਨ। ਜਿੱਥੇ ਉਨ੍ਹਾਂ ਨੂੰ ਰੱਖਿਆ ਜਾਂਦਾ ਹੈ, ਉੱਥੇ ਸਫਾਈ ਨਹੀਂ ਹੁੰਦੀ। ਚਾਰੇ ਦੀ ਅਣਹੋਂਦ ਵਿੱਚ ਗਾਂ ਪਾਲੀਥੀਨ ਖਾਂਦੀ ਹੈ ਅਤੇ ਬਿਮਾਰੀ ਕਾਰਨ ਮਰ ਜਾਂਦੀ ਹੈ। ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ, ਉਨ੍ਹਾਂ ਨੂੰ ਸੜਕਾਂ 'ਤੇ ਛੱਡ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਲੋਕ ਜੋ ਗਊ ਰੱਖਿਅਕ ਬਣੇ ਫਿਰਦੇ ਹਨ ਉਹ ਕਿਥੇ ਹੁੰਦੇ ਹਨ ਤੇ ਕੀ ਰਹੇ ਹਨ? ਅਦਾਲਤ ਨੇ ਕਿਹਾ, "ਗਾਂ ਦੀ ਸੰਭਾਲ ਅਤੇ ਸੁਰੱਖਿਆ ਦਾ ਕੰਮ ਸਿਰਫ ਇੱਕ ਧਰਮ, ਫਿਰਕੇ ਦਾ ਨਹੀਂ ਹੈ, ਬਲਕਿ ਸਾਰੇ ਭਾਰਤੀਆਂ ਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਸੀਸੀਟੀਵੀ ਕੈਮਰੇ ਵਧਾਏ ਜਾਣਗੇ; ਸੁਰੱਖਿਆ ਲਈ ਮੋਰਚਾ ਹੁਣ ਆਪਣੇ ਪੱਧਰ ’ਤ...

ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਸੀਡਬਲਿਊਸੀ ਦੀ ਮੀਟਿੰਗ ’ਚ ਅਸੰਤੁਸ਼ਟ ਆਗੂਆਂ ਨੂੰ ਦਿੱਤਾ ਸਪੱਸ਼ਟ ਸੁਨੇਹਾ

ਕਿਸਾਨਾਂ ਨੇ ਦੇਸ਼ ਭਰ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਸਾੜੇ

ਕਿਸਾਨਾਂ ਨੇ ਦੇਸ਼ ਭਰ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਸਾੜੇ

* ਉੱਤਰ ਪ੍ਰਦੇਸ਼ ਵਿੱਚ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ; ਸਿੰਘੂ ’ਤ...

ਰੰਧਾਵਾ ਵੱਲੋਂ ਸਰਹੱਦੀ ਨਾਕਿਆਂ ਦੀ ਅਚਨਚੇਤੀ ਚੈਕਿੰਗ

ਰੰਧਾਵਾ ਵੱਲੋਂ ਸਰਹੱਦੀ ਨਾਕਿਆਂ ਦੀ ਅਚਨਚੇਤੀ ਚੈਕਿੰਗ

ਪੰਜਾਬ ਪੁਲੀਸ ਸੂਬੇ ਦੀ ਸੁਰੱਖਿਆ, ਅਮਨ ਅਤੇ ਸ਼ਾਂਤੀ ਕਾਇਮ ਰੱਖਣ ਦੇ ਸਮਰ...

ਅਤਿਵਾਦੀ ਹਮਲੇ ’ਚ ਜੇਸੀਓ ਸਮੇਤ ਦੋ ਫੌਜੀ ਸ਼ਹੀਦ

ਅਤਿਵਾਦੀ ਹਮਲੇ ’ਚ ਜੇਸੀਓ ਸਮੇਤ ਦੋ ਫੌਜੀ ਸ਼ਹੀਦ

* ਅਤਿਵਾਦੀਆਂ ਨੇ ਸ੍ਰੀਨਗਰ ਤੇ ਪੁਲਵਾਮਾ ’ਚ ਦੋ ਗ਼ੈਰ-ਕਸ਼ਮੀਰੀ ਲੋਕ ਮਾਰੇ...

ਸ਼ਹਿਰ

View All