
ਨਵੀਂ ਦਿੱਲੀ, 27 ਮਾਰਚ
ਸੁਪਰੀਮ ਕੋਰਟ ਪੂਜਾ ਵਾਲੇ ਸਥਾਨਾਂ ਬਾਰੇ ਐਕਟ-1991 ਦੀਆਂ ਕੁਝ ਤਜਵੀਜ਼ਾਂ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦੇਣ ਵਾਲੀਆਂ ਲੋਕ ਹਿੱਤ ਪਟੀਸ਼ਨਾਂ ਉਤੇ ਪੰਜ ਅਪਰੈਲ ਨੂੰ ਸੁਣਵਾਈ ਕਰੇਗਾ। ਸਬੰਧਤ ਕਾਨੂੰਨ ਕਹਿੰਦਾ ਹੈ ਕਿ 15 ਅਗਸਤ, 1947 ਨੂੰ ਪੂਜਾ ਵਾਲੇ ਸਥਾਨਾਂ ਦਾ ਧਾਰਮਿਕ ਸਰੂਪ ਉਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ, ਜਿਵੇਂ ਉਹ ਉਸ ਵੇਲੇ ਸੀ। ਇਹ ਕਾਨੂੰਨ ਕਿਸੇ ਧਾਰਮਿਕ ਸਥਾਨ ਨੂੰ ਮੁੜ ਹਾਸਲ ਕਰਨ ਜਾਂ ਉਸ ਦੇ ਸਰੂਪ ਵਿਚ ਬਦਲਾਅ ਲਈ ਅਰਜ਼ੀ ਦਾਇਰ ਕਰਨ ਉਤੇ ਰੋਕ ਲਾਉਂਦਾ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਵਕੀਲ ਅਸ਼ਵਿਨੀ ਉਪਾਧਿਆਏ ਦੀਆਂ ਉਨ੍ਹਾਂ ਦਲੀਲਾਂ ਦਾ ਸੋਮਵਾਰ ਨੂੰ ਨੋਟਿਸ ਲਿਆ ਕਿ 5 ਅਪਰੈਲ ਨੂੰ ਜਿਨ੍ਹਾਂ ਮੁਕੱਦਮਿਆਂ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ, ਉਨ੍ਹਾਂ ਨੂੰ ਉਸ ਦਿਨ ਦੀ ਕਾਰਜ ਸੂਚੀ ਵਿਚੋਂ ਨਾ ਹਟਾਇਆ ਜਾਵੇ। ਸੁਪਰੀਮ ਕੋਰਟ ਨੇ 9 ਜਨਵਰੀ ਨੂੰ ਕੇਂਦਰ ਨੂੰ ਪਟੀਸ਼ਨਾਂ ਉਤੇ ਜਵਾਬ ਦਾਇਰ ਕਰਨ ਲਈ ਕਿਹਾ ਸੀ। ਛੇ ਪਟੀਸ਼ਨਾਂ ’ਤੇ ਸੁਣਵਾਈ ਲਈ 5 ਅਪਰੈਲ ਦੀ ਤਰੀਕ ਤੈਅ ਕੀਤੀ ਗਈ ਸੀ। ਪਟੀਸ਼ਨਾਂ ਵਿਚ ਸੁਬਰਾਮਣੀਅਮ ਸਵਾਮੀ ਵੱਲੋਂ ਦਾਇਰ ਪਟੀਸ਼ਨ ਵੀ ਸ਼ਾਮਲ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ