ਚੋਣਾਂ ਗੁਜਰਾਤ ਦੇ ਆਉਂਦੇ 25 ਸਾਲਾਂ ਦੀ ਕਿਸਮਤ ਤੈਅ ਕਰਨਗੀਆਂ: ਮੋਦੀ : The Tribune India

ਚੋਣਾਂ ਗੁਜਰਾਤ ਦੇ ਆਉਂਦੇ 25 ਸਾਲਾਂ ਦੀ ਕਿਸਮਤ ਤੈਅ ਕਰਨਗੀਆਂ: ਮੋਦੀ

ਚੋਣਾਂ ਗੁਜਰਾਤ ਦੇ ਆਉਂਦੇ 25 ਸਾਲਾਂ ਦੀ ਕਿਸਮਤ ਤੈਅ ਕਰਨਗੀਆਂ: ਮੋਦੀ

ਪਾਲਨਪੁਰ, 24 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗੁਜਰਾਤ ਦੀਆਂ ਚੋਣਾਂ ਸੂਬੇ ਦੇ ਆਉਂਦੇ 25 ਸਾਲਾਂ ਦੀ ਕਿਸਮਤ ਤੈਅ ਕਰਨਗੀਆਂ। ਵੱਖ ਵੱਖ ਥਾਵਾਂ ’ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਬਿਜਲੀ ਅਤੇ ਸਿੱਖਿਆ ਸਬੰਧੀ ਮੁੱਦਿਆਂ ਦੀ ਗੱਲ ਕੀਤੀ। ਉਨ੍ਹਾਂ ਦੇ ਇਸ ਬਿਆਨ ਨੂੰ ‘ਆਪ’ ਵੱਲੋਂ ਕੀਤੇ ਵਾਅਦਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਨਾਸਕਾਂਠਾ ਜ਼ਿਲ੍ਹੇ ਦੇ ਪਾਲਨਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਗੁਜਰਾਤ ’ਚ ਹੁਕਮਰਾਨ ਭਾਜਪਾ ਨੇ ਵਿਕਾਸ ਦੇ ਕਈ ਕੰਮ ਕੀਤੇ ਹਨ ਪਰ ਹੁਣ ਵੱਡੀ ਪੁਲਾਂਘ ਪੁੱਟਣ ਦਾ ਸਮਾਂ ਆ ਗਿਆ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All