ਨਵੀਂ ਦਿੱਲੀ, 21 ਫਰਵਰੀ
ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ 12 ਤੋਂ 18 ਸਾਲ ਦੇ ਬੱਚਿਆਂ ਦੇ ਕਰੋਨਾ ਰੋਕੂ ਟੀਕੇ ਕੋਰਬੇਵੈਕਸ ਲਾਉਣ ਨੂੰ ਸ਼ਰਤਾਂ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਟੀਕੇ ਬਣਾਉਣ ਵਾਲੇ ਬਾਇਓਲੋਜੀਕਲ ਈ. ਲਿਮਟਿਡ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿਚ ਉਕਤ ਉਮਰ ਦੇ ਬੱਚਿਆਂ ਵਿਚ ਕਰੋਨਾ ਵੈਕਸੀਨ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਮਿਲ ਗਈ ਹੈ। ਸਰਕਾਰ ਨੇ ਹਾਲਾਂਕਿ 15 ਸਾਲ ਤੋਂ ਹੇਠਾਂ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਸਿਹਤ ਮੰਤਰਾਲੇ ਨੇ ਹਾਲ ਹੀ ਵਿਚ ਕਿਹਾ ਸੀ ਕਿ ਟੀਕਾਕਰਨ ਦੀ ਲੋੜ ਅਤੇ ਇਸ ਦੇ ਦਾਇਰੇ ਵਿਚ ਹੋਰ ਉਮਰ ਵਰਗਾਂ ਨੂੰ ਸ਼ਾਮਲ ਕਰਨ ਬਾਰੇ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ।