ਦਿੱਲੀ ਦੰਗੇ: ਸੁਪਰੀਮ ਕੋਰਟ ਵੱਲੋਂ ਫੇਸਬੁੱਕ ਇੰਡੀਆ ਦੇ ਵਾਈਜ਼ ਪ੍ਰੈਜ਼ੀਡੈਂਟ ਦੀ ਅਪੀਲ ਖਾਰਜ

ਦਿੱਲੀ ਦੰਗੇ: ਸੁਪਰੀਮ ਕੋਰਟ ਵੱਲੋਂ ਫੇਸਬੁੱਕ ਇੰਡੀਆ ਦੇ ਵਾਈਜ਼ ਪ੍ਰੈਜ਼ੀਡੈਂਟ ਦੀ ਅਪੀਲ ਖਾਰਜ

ਨਵੀਂ ਦਿੱਲੀ, 8 ਜੁਲਾਈ

ਸੁਪਰੀਮ ਕੋਰਟ ਨੇ ਫੇਸਬੁੱਕ ਇੰਡੀਆ ਦੇ ਵਾਈਜ਼ ਪ੍ਰੈਜ਼ੀਡੈਂਟ ਤੇ ਐੱਮਡੀ ਅਜੀਤ ਮੋਹਨ ਦੀ ਦਿੱਲੀ ਅਸੈਂਬਲੀ ਦੀ ਅਮਨ ਤੇ ਸਦਭਾਵਨਾ ਕਮੇਟੀ ਵੱਲੋਂ ਜਾਰੀ ਸੰਮਨਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕਮੇਟੀ ਨੇ ਉਨ੍ਹਾਂ ਨੂੰ ਪਿਛਲੇ ਸਾਲ ਹੋੲੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਕੇਸ ਵਿੱਚ ਗਵਾਹ ਵਜੋਂ ਤਲਬ ਕੀਤਾ ਸੀ। ਅਦਾਲਤ ਨੇ ਮੋਹਨ ਦੇ ਪੇਸ਼ ਨਾ ਹੋਣ ਮਗਰੋਂ ਮੁੜ ਤਲਬ ਕੀਤਾ ਸੀ। ਜਸਟਿਸ ਸੰਜੈ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਮੋਹਨ ਦੀ ਪਟੀਸ਼ਨ ਨੂੰ ਅੱਧੀ ਅਧੂਰੀ ਕਰਾਰ ਦਿੱਤਾ ਹੈ। ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਰਿਸ਼ੀਕੇਸ਼ ਰੌਏ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਉਪਰੋਕਤ ਫੈਸਲਾ ਮੋਹਨ, ਫੇਸਬੁਕ ਇੰਡੀਆ ਆਨਲਾਈਨ ਸਰਵਸਿਜ਼ ਪ੍ਰਾਈਵੇਟ ਲਿਮਿਟਡ ਤੇ ਫੇਸਬੁੱਕ ਇੰਕ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਾਇਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All