ਰੱਖਿਆ ਪ੍ਰਦਰਸ਼ਨੀ ਭਾਰਤ ਦੀ ਫੌਜੀ ਸਾਜ਼ੋ-ਸਾਮਾਨ ਸਬੰਧੀ ਕਾਬਲੀਅਤ ਦਰਸਾਏਗੀ: ਰਾਜਨਾਥ : The Tribune India

ਰੱਖਿਆ ਪ੍ਰਦਰਸ਼ਨੀ ਭਾਰਤ ਦੀ ਫੌਜੀ ਸਾਜ਼ੋ-ਸਾਮਾਨ ਸਬੰਧੀ ਕਾਬਲੀਅਤ ਦਰਸਾਏਗੀ: ਰਾਜਨਾਥ

* ਰਾਜਦੂਤਾਂ ਨੂੰ ਭਾਰਤ ਦੀ ਫੌਜੀ ਸ਼ਕਤੀ ਦੇ ਰੂਬਰੂ ਕਰਵਾਇਆ

ਰੱਖਿਆ ਪ੍ਰਦਰਸ਼ਨੀ ਭਾਰਤ ਦੀ ਫੌਜੀ ਸਾਜ਼ੋ-ਸਾਮਾਨ ਸਬੰਧੀ ਕਾਬਲੀਅਤ ਦਰਸਾਏਗੀ: ਰਾਜਨਾਥ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਵੀਂ ਦਿੱਲੀ ਵਿੱਚ ਡਿਫੈਂਸ ਐਕਸਪੋ-22 ਦੌਰਾਨ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 25 ਅਕਤੂਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਡਿਫੈਂਸ ਐਕਸਪੋ ਦੀ ਅਗਲੀ ਪ੍ਰਦਰਸ਼ਨੀ ਇਹ ਦਿਖਾਏਗੀ ਕਿ ਭਾਰਤ ਰੱਖਿਆ, ਖੋਜ, ਵਿਕਾਸ, ਉਤਪਾਦਨ ਤੇ ਫੌਜ ਦੀ ਵਰਤੋਂ ਲਈ ਆਧੁਨਿਕ ਤਰੀਕਿਆਂ ਨਾਲ ਕੀ ਹਾਸਲ ਕਰਨ ਦੇ ਯੋਗ ਹੈ। ਗੁਜਰਾਤ ਦੇ ਗਾਂਧੀਨਗਰ ਵਿਚ ਅਗਲੇ ਸਾਲ 11 ਤੋਂ 13 ਮਾਰਚ ਤਕ ਭਾਰਤ ਦੀ ਸਭ ਤੋਂ ਵੱਡੀ ਰੱਖਿਆ ਪ੍ਰਦਰਸ਼ਨੀ ਲਾਈ ਜਾਵੇਗੀ। ਇਸ ਪ੍ਰਦਰਸ਼ਨੀ ਦੇ ਮੱਦੇਨਜ਼ਰ ਰਾਜਦੂਤਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਭਾਰਤ ਦੀ ਰੱਖਿਆ ਦਰਾਮਦ 334 ਫੀਸਦੀ ਵਧ ਗਈ ਹੈ ਤੇ ਭਾਰਤ 75 ਤੋਂ ਜ਼ਿਆਦਾ ਦੇਸ਼ਾਂ ਨੂੰ ਫੌਜੀ ਸਾਜ਼ੋ-ਸਾਮਾਨ ਮੁਹੱਈਆ ਕਰਵਾ ਰਿਹਾ ਹੈ। 

ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪ੍ਰਦਰਸ਼ਨੀ ਸਾਰੀਆਂ ਆਧੁਨਿਕ ਤਕਨੀਕਾਂ ਨੂੰ ਇਕ ਛੱਤ ਹੇਠ ਲੈ ਕੇ ਆਵੇਗੀ ਅਤੇ ਏਅਰੋਸਪੇਸ ਤੇ ਰੱਖਿਆ ਸਨਅਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਦੱਸਿਆ ਜਾਵੇਗਾ ਕਿ ਭਾਰਤ ਨਵੀਆਂ ਤਕਨੀਕਾਂ ਨਾਲ ਕੀ ਕਰ ਸਕਣ ਦੇ ਯੋਗ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀਆਂ ਪੰਜ ਜਾਂ ਛੇ ਸਾਲ ਦੀ ਲਘੂ ਮਿਆਦ ਲਈ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਦੂਜੇ ਦੇਸ਼ਾਂ ਦੇ ਰਾਜਦੂਤਾਂ ਨੂੰ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਉਨ੍ਹਾਂ ਦੇ ਦੇਸ਼ਾਂ ਵਲੋਂ ਹਿੱਸਾ ਲੈਣ ਨਾਲ ਰੱਖਿਆ ਖੇਤਰ ਦੇ ਆਪਸੀ ਰਿਸ਼ਤਿਆਂ ਵਿਚ ਵੀ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ  ਭਾਰਤ ਆਧੁਨਿਕ ਫੌਜੀ ਸਾਜ਼ੋ-ਸਾਮਾਨ ਬਣਾਉਣ ਦਾ ਕੇਂਦਰ ਬਣ ਗਿਆ ਹੈ ਜਿਸ ਬਾਰੇ ਪ੍ਰਦਰਸ਼ਨੀ ਰਾਹੀਂ ਰੂਬਰੂ ਕਰਵਾਇਆ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ 11ਵੀਂ ਰੱਖਿਆ ਪ੍ਰਦਰਸ਼ਨੀ ਪਿਛਲੇ ਸਾਲ ਲਖਨਊ ਵਿਚ ਲਾਈ ਗਈ ਸੀ। -ਪੀਟੀਆਈ 

ਰੱਖਿਆ ਮੰਤਰੀ ਵੱਲੋਂ ਦਫ਼ਤਰਾਂ ਦੀ ਜਾਂਚ

ਰਾਜਨਾਥ ਸਿੰਘ ਨੇ ਅੱਜ ਰੱਖਿਆ ਮੰਤਰਾਲੇ ਦੇ ਦੱਖਣੀ ਹਿੱਸੇ ਤੇ ਰਾਇਸੀਨਾ ਹਿੱਲਜ਼ ਖੇਤਰ ਵਿਚਲੇ ਦਫਤਰਾਂ ਦੀ ਜਾਂਚ ਕੀਤੀ। ਉਨ੍ਹਾਂ ਦਫਤਰਾਂ ਵਿਚ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਸਫਾਈ ਪ੍ਰਬੰਧ ਤੇ ਉਥੋਂ ਦੇ ਮਾਹੌਲ ਬਾਰੇ ਫੀਡਬੈਕ ਲਈ। ਇਸ ਮੌਕੇ ਡਿਫੈਂਸ ਪ੍ਰੋਡਕਸ਼ਨ ਵਿਭਾਗ ਦੇ ਸਕੱਤਰ ਰਾਜ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਫ਼ੌਜੀ ਕਮਾਂਡਰਾਂ ਵੱਲੋਂ ਸੁਰੱਖਿਆ ਚੁਣੌਤੀਆਂ ਦੀ ਵਿਆਪਕ ਸਮੀਖ਼ਿਆ

ਨਵੀਂ ਦਿੱਲੀ: ਭਾਰਤੀ ਸੈਨਾ ਦੇ ਚੋਟੀ ਦੇ ਕਮਾਂਡਰਾਂ ਨੇ ਅੱਜ ਉੱਚ ਪੱਧਰੀ ਸੰਮੇਲਨ ਵਿਚ ਪੂਰਬੀ ਲੱਦਾਖ ਤੇ ਚੀਨ ਨਾਲ ਐਲਏਸੀ ਨਾਲ ਲੱਗੇ ਹੋਰ ਸੰਵੇਦਨਸ਼ੀਲ ਖੇਤਰਾਂ ਸਣੇ ਦੇਸ਼ ਦੀਆਂ ਸੁਰੱਖਿਆ ਚੁਣੌਤੀਆਂ ਦੀ ਵਿਆਪਕ ਸਮੀਖਿਆ ਕੀਤੀ। ਸੂਤਰਾਂ ਮੁਤਾਬਕ ਸੈਨਾ ਕਮਾਂਡਰਾਂ ਨੇ ਪਿਛਲੇ ਕੁਝ ਹਫ਼ਤਿਆਂ ਵਿਚ ਜੰਮੂ ਕਸ਼ਮੀਰ ’ਚ ਆਮ ਨਾਗਰਿਕਾਂ ਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਦੇ ਪਿਛੋਕੜ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੁਰੱਖਿਆ ਹਾਲਾਤ ਉਤੇ ਵੀ ਵਿਚਾਰ-ਚਰਚਾ ਕੀਤੀ। ਫ਼ੌਜੀ ਕਮਾਂਡਰਾਂ ਦਾ ਇਹ ਉੱਚ ਪੱਧਰੀ ਸੰਮੇਲਨ ਚਾਰ ਦਿਨ ਚੱਲੇਗਾ। ਅਧਿਕਾਰੀਆਂ ਨੇ ਦੱਸਿਆ ਕਿ ਥਲ ਸੈਨਾ ਮੁਖੀ ਜਰਨਲ ਐਮ.ਐਮ. ਨਰਵਾਣੇ ਦੀ ਅਗਵਾਈ ਵਿਚ ਸੰਮੇਲਨ ਨਵੀਂ ਦਿੱਲੀ ਵਿਚ ਹੋ ਰਿਹਾ ਹੈ। ਚੋਟੀ ਦੇ ਕਮਾਂਡਰ ਪੂਰਬੀ ਲੱਦਾਖ ਵਿਚ ਦੇਸ਼ ਦੀਆਂ ਜੰਗੀ ਤਿਆਰੀਆਂ ਦੀ ਸਮੀਖਿਆ ਕਰ ਰਹੇ ਹਨ ਜਿੱਥੇ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ 17 ਮਹੀਨਿਆਂ ਤੋਂ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਦੋਵਾਂ ਧਿਰਾਂ ਨੇ ਟਕਰਾਅ ਵਾਲੀਆਂ ਕਈ ਥਾਵਾਂ ਤੋਂ ਫ਼ੌਜ ਦੀ ਪੂਰੀ ਤਰ੍ਹਾਂ ਵਾਪਸੀ ਕਰ ਲਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਕਮਾਂਡਰਾਂ ਨੂੰ ਬੁੱਧਵਾਰ ਸੰਬੋਧਨ ਕਰ ਸਕਦੇ ਹਨ।  ਸੀਡੀਐੱਸ ਜਨਰਲ ਬਿਪਿਨ ਰਾਵਤ, ਐਡਮਿਰਲ ਕਰਮਬੀਰ ਸਿੰਘ ਤੇ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਵੀ ਸੰਮੇਲਨ ਨੂੰ ਸੰਬੋਧਨ ਕਰਨਗੇ। ਸੂਤਰਾਂ ਨੇ ਦੱਸਿਆ ਕਿ ਫ਼ੌਜੀ ਅਧਿਕਾਰੀਆਂ ਨੇ ਮੌਜੂਦਾ ਤੇ ਉੱਭਰਦੇ ਸੁਰੱਖਿਆ ਤੇ ਪ੍ਰਸ਼ਾਸਨਿਕ ਪਹਿਲੂਆਂ ਉਤੇ ਵੀ ਮੰਥਨ ਕੀਤਾ। ਫ਼ੌਜੀ ਸੰਮੇਲਨ ਪੂਰਬੀ ਲੱਦਾਖ ਵਿਚ ਭਾਰਤ ਦੀ ਜੰਗੀ ਤਿਆਰੀ ਉਤੇ ਕੇਂਦਰਤ ਰਹਿਣ ਦੀ ਸੰਭਾਵਨਾ ਹੈ। ਇਸ ਖੇਤਰ ਵਿਚ ਫ਼ੌਜ ਨੂੰ ਹੋਰ ਬਿਹਤਰ ਕਰਨ ਦੇ ਪਹਿਲੂਆਂ ਉਤੇ ਚਰਚਾ ਹੋਵੇਗੀ। ਐਲਏਸੀ ਨਾਲ ਲੱਗਦੇ ਹੋਰਨਾਂ ਇਲਾਕਿਆਂ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਸੰਮੇਲਨ ਸਾਲ ਵਿਚ ਦੋ ਵਾਰ- ਅਪਰੈਲ ਤੇ ਅਕਤੂਬਰ ਵਿਚ ਹੁੰਦਾ ਹੈ। -ਪੀਟੀਆਈ 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All