ਨਾਮੀਬੀਆ ਤੋਂ ਲਿਆਂਦੇ ਮਾਦਾ ਚੀਤੇ ਸਾਸ਼ਾ ਦੀ ਮੌਤ : The Tribune India

ਨਾਮੀਬੀਆ ਤੋਂ ਲਿਆਂਦੇ ਮਾਦਾ ਚੀਤੇ ਸਾਸ਼ਾ ਦੀ ਮੌਤ

ਨਾਮੀਬੀਆ ਤੋਂ ਲਿਆਂਦੇ ਮਾਦਾ ਚੀਤੇ ਸਾਸ਼ਾ ਦੀ ਮੌਤ

ਭੋਪਾਲ: ਛੇ ਮਹੀਨੇ ਪਹਿਲਾਂ ਨਾਮੀਬੀਆ ਤੋਂ ਲਿਆਂਦੇ ਮਾਦਾ ਚੀਤੇ ਸਾਸ਼ਾ ਦੀ ਅੱਜ ਮੌਤ ਹੋ ਗਈ। ਸਾਸ਼ਾ ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਨਾਸਾਜ਼ ਸੀ। ਸਾਸ਼ਾ ਨੂੰ ਛੇ ਮਹੀਨੇ ਪਹਿਲਾਂ ਨਾਮੀਬੀਆ ਤੋਂ ਸੱਤ ਹੋਰਨਾਂ ਚੀਤਿਆਂ ਨਾਲ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ (ਕੇਐੱਨਪੀ) ਵਿੱਚ ਤਬਦੀਲ ਕੀਤਾ ਗਿਆ ਸੀ। ਸਾਢੇ ਚਾਰ ਸਾਲਾ ਸਾਸ਼ਾ ਦੀ ਮੌਤ ਨੂੰ ਪ੍ਰਾਜੈਕਟ ਚੀਤਾ ਲਈ ਵੱਡੇ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ। ਪ੍ਰਾਜੈਕਟ ਦਾ ਮੁੱਖ ਮੰਤਵ ਵਿਸ਼ਵ ਦੇ (ਜ਼ਮੀਨ ’ਤੇ) ਸਭ ਤੋਂ ਤੇਜ਼ ਰਫ਼ਤਾਰ ਵਾਲੇ ਜਾਨਵਰ ਦੀ ਵਸੋਂ ਸੁਰਜੀਤ ਕਰਨਾ ਸੀ। ਪਿਛਲੇ ਸਾਲ ਸਤੰਬਰ ਦੇ ਅੱਧ ਵਿੱਚ ਨਾਮੀਬੀਆ ਤੋਂ ਅੱਠ ਚੀਤੇ (ਪੰਜ ਮਾਦਾ ਤੇ ਤਿੰਨ ਨਰ) ਲਿਆਂਦੇ ਗੲੇ ਸਨ ਤੇ ਇਨ੍ਹਾਂ ਨੂੰ ਸ਼ਿਓਪੁਰ ਜ਼ਿਲ੍ਹੇ ਵਿੱਚ ਕੇਐੱਨਪੀ ’ਚ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ’ਚ 17 ਸਤੰਬਰ ਨੂੰ ਇਨ੍ਹਾਂ ਨੂੰ ਕੌਮੀ ਪਾਰਕ ਵਿੱਚ ਛੱਡਿਆ ਗਿਆ ਸੀ। ਪ੍ਰਮੁੱਖ ਚੀਫ਼ ਕੰਜ਼ਰਵੇਟਰ ਜੇ.ਐੱਸ.ਚੌਹਾਨ ਨੇ ਕਿਹਾ ਕਿ ਸਾਸ਼ਾ 22 ਮਾਰਚ ਤੋਂ ਹੀ ਸੁਸਤ ਸੀ, ਜਿਸ ਮਗਰੋਂ ਉਨ੍ਹਾਂ ਉਸ ਨੂੰ ਇਲਾਜ ਲਈ ਬਾੜੇ ਵਿੱਚ ਇਕਾਂਤਵਾਸ ’ਚ ਲਿਜਾਣ ਦਾ ਫੈਸਲਾ ਕੀਤਾ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All