ਜਾਨਵਰਾਂ ਵਿੱਚ ਵੀ ਪਹੁੰਚਿਆ ਕਰੋਨਾ; ਹੈਦਰਾਬਾਦ ਵਿੱਚ 8 ਸ਼ੇਰ ਪਾਜ਼ੇਟਿਵ

ਬੰਗਾਲ ’ਚ ਮਿਊਜ਼ੀਅਮ, ਚਿੜੀਆਘਰ ਤੇ ਕੌਮੀ ਪਾਰਕ ਬੰਦ

ਜਾਨਵਰਾਂ ਵਿੱਚ ਵੀ ਪਹੁੰਚਿਆ ਕਰੋਨਾ; ਹੈਦਰਾਬਾਦ ਵਿੱਚ 8 ਸ਼ੇਰ ਪਾਜ਼ੇਟਿਵ

ਹੈਦਰਾਬਾਦ/ਕੋਲਕਾਤਾ, 4 ਮਈ

ਦੇਸ਼ ਵਿੱਚ ਕਰੋਨਾ ਜਾਨਵਰਾਂ ਵਿੱਚ ਫੈਲਣ ਲੱਗਿਆ ਹੈ। ਪਹਿਲੀ ਵਾਰ ਇਕੱਠੇ 8 ਸ਼ੇਰਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਵਿਡ-19 ਦੀ ਲਾਗ ਤੋਂ ਪੀੜਤ ਇਹ ਸਾਰੇ ਏਸ਼ਿਆਈ ਸ਼ੇਰ ਹੈਦਰਾਬਾਦ ਦੇ ਨਹਿਰੂ ਜ਼ੂਲੌਜੀਕਲ ਪਾਰਕ ਦੇ ਹਨ। ਚਿੜੀਆ ਘਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ 24 ਅਪਰੈਲ ਨੂੰ ਸ਼ੇਰਾਂ ਵਿੱਚ ਕਰੋਨਾ ਦੇ ਲੱਛਣ ਨੋਟਿਸ ਕੀਤੇ ਸਨ। ਉਧਰ ਪੱਛਮੀ ਬੰਗਾਲ ਵਿੱਚ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮਿਊਜ਼ੀਅਮ, ਪਲੈਨੇਟੋਰੀਅਮ, ਚਿੜੀਆਘਰ ਤੇ ਕੌਮੀ ਪਾਰਕ ਬੰਦ ਕਰ ਦਿੱਤੇ ਗਏ ਹਨ। ਪੱਛਮੀ ਬੰਗਾਲ ਦੇ ਮੁੱਖ ਵਾਈਲਡਲਾਈਫ ਵਾਰਡਨ ਵੀ.ਕੇ.ਯਾਦਵ ਨੇ ਵਧੀਕ ਮੁੱਖ ਸਕੱਤਰ (ਜੰਗਲਾਤ) ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਕਿਹਾ ਕਿ ਈਕੋ-ਟੂਰਿਜ਼ਮ ਪ੍ਰਾਜੈਕਟਾਂ, ਕੌਮੀ ਪਾਰਕਾਂ ਤੇ ਟਾਈਗਰ ਜੰਗਲੀ ਜੀਵ ਰੱਖਾਂ ਵਿੱਚ 1 ਮਈ ਤੋਂ ਲੋਕਾਂ ਦੀ ਫੇਰੀ ’ਤੇ ਮੁਕੰਮਲ ਪਾਬੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All