ਕੌਲਿਜੀਅਮ ਵੱਲੋਂ ਹਾਈ ਕੋਰਟਾਂ ਦੇ ਸੱਤ ਜੱਜਾਂ ਦੇ ਤਬਾਦਲਿਆਂ ਦੀ ਸਿਫਾਰਿਸ਼ : The Tribune India

ਕੌਲਿਜੀਅਮ ਵੱਲੋਂ ਹਾਈ ਕੋਰਟਾਂ ਦੇ ਸੱਤ ਜੱਜਾਂ ਦੇ ਤਬਾਦਲਿਆਂ ਦੀ ਸਿਫਾਰਿਸ਼

ਕੌਲਿਜੀਅਮ ਵੱਲੋਂ ਹਾਈ ਕੋਰਟਾਂ ਦੇ ਸੱਤ ਜੱਜਾਂ ਦੇ ਤਬਾਦਲਿਆਂ ਦੀ ਸਿਫਾਰਿਸ਼

ਨਵੀਂ ਦਿੱਲੀ, 24 ਨਵੰਬਰ

ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਅੱਜ ਹਾਈ ਕੋਰਟਾਂ ਦੇ ਸੱਤ ਜੱਜਾਂ ਦੇ ਵੱਖ-ਵੱਖ ਅਦਾਲਤਾਂ ਵਿੱਚ ਤਬਾਦਲੇ ਕਰਨ ਦੀ ਸਿਫਾਰਿਸ਼ ਕੀਤੀ ਹੈ। ਜਿਨ੍ਹਾਂ ਜੱਜਾਂ ਦੇ ਤਬਾਦਲੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਉਨ੍ਹਾਂ ਵਿੱਚ ਮਦਰਾਸ ਹਾਈ ਕੋਰਟ ਦੇ ਜੱਜ ਜਸਟਿਸ ਵੀ.ਐੱਮ. ਵੈਲੂਮਣੀ ਸ਼ਾਮਲ ਹਨ ਜਿਨ੍ਹਾਂ ਨੂੰ ਕਲਕੱਤਾ ਹਾਈ ਕੋਰਟ ਭੇਜਿਆ ਜਾਵੇਗਾ। ਜਸਟਿਸ ਬੀ ਦੇਵਾਨੰਦ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਮਦਰਾਸ ਹਾਈ ਕੋਰਟ, ਜਸਟਿਸ ਡੀ ਰਮੇਸ਼ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ, ਜਸਟਿਸ ਲਲਿਤ ਕੰਨੇਗਾਂਤੀ ਨੂੰ ਤਿਲੰਗਾਨਾ ਹਾਈ ਕੋਰਟ ਤੋਂ ਕਰਨਾਟਕ ਹਾਈ ਕੋਰਟ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਜਸਟਿਸ ਡੀ ਨਾਗਾਰਜੁਨ ਨੂੰ ਤਿਲੰਗਾਨਾ ਹਾਈ ਕੋਰਟ ਤੋਂ ਮਦਰਾਸ ਹਾਈ ਕੋਰਟ, ਜਸਟਿਸ ਟੀ ਰਾਜਾ ਨੂੰ ਮਦਰਾਸ ਹਾਈ ਕੋਰਟ ਤੋਂ ਰਾਜਸਥਾਨ ਹਾਈ ਕੋਰਟ, ਜਸਟਿਸ ਏ ਅਭਿਸ਼ੇਕ ਰੈੱਡੀ ਨੂੰ ਤਿਲੰਗਾਨਾ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All