ਸੀਬੀਐੱਸਈ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ

ਕੁੜੀਆਂ ਮੁੜ ਮੁੰਡਿਆਂ ਨਾਲੋਂ ਮੂਹਰੀ

ਨਵੀਂ ਦਿੱਲੀ, 13 ਜੁਲਾਈ

ਸੀਬੀਐੱਸਈ ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜੇ ਸੀਬੀਐੱਸਈ ਦੀ ਵੈੱਬਸਾਈਟ cbseresults.nic.in ’ਤੇ ਵੇਖੇ ਜਾ ਸਕਦੇ ਹਨ। ਨਤੀਜਿਆਂ ਵਿੱਚ ਕੁੜੀਆਂ ਨੇ ਇਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਬੋਰਡ ਨੇ ਐਤਕੀਂ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ 5.96 ਫੀਸਦ ਵੱਧ ਅੰਕ ਹਾਸਲ ਕੀਤੇ ਹਨ। ਪਿਛਲੇ ਸਾਲ ਦੇ ਮੁਕਾਬਲੇ ਪਾਸ ਫੀਸਦ ਵੀ 5.38 ਫੀਸਦ ਵਧੀ ਹੈ। ਤ੍ਰਿਵੇਂਦਰਮ ਖੇਤਰ ਨੇ 97.67 ਫੀਸਦ ਨਾਲ ਸਭ ਤੋਂ ਵੱਧ ਪਾਸ ਫੀਸਦ ਦਰਜ ਕੀਤੀ ਹੈ। 74.57 ਫੀਸਦ ਦੇ ਅੰਕੜੇ ਨਾਲ ਸਭ ਤੋਂ ਘੱਟ ਪਾਸ ਫੀਸਦ ਪਟਨਾ ਖੇਤਰ ਵਿੱਚ ਰਹੀ। -ਪੀਟੀਆਈ

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All