ਬਡਗਾਮ ਹਮਲੇ ’ਚ ਜ਼ਖ਼ਮੀ ਭਾਜਪਾ ਆਗੂ ਨੇ ਦਮ ਤੋੜਿਆ

ਬਡਗਾਮ ਹਮਲੇ ’ਚ ਜ਼ਖ਼ਮੀ ਭਾਜਪਾ ਆਗੂ ਨੇ ਦਮ ਤੋੜਿਆ

ਟ੍ਰਿਬਿਊਨ ਨਿਊਜ਼ ਸਰਵਿਸ

ਸ੍ਰੀਨਗਰ, 10 ਅਗਸਤ

ਐਤਵਾਰ ਨੂੰ ਦਹਿਸ਼ਤੀ ਹਮਲੇ ’ਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋਏ ਭਾਜਪਾ ਆਗੂ ਅਬਦੁਲ ਹਾਮਿਦ ਨਾਜਰ(38) ਨੇ ਅੱਜ ਸਵੇਰੇ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਨਾਜਰ ਲੰਘੇ ਦਿਨ ਸਵੇਰ ਦੀ ਸੈਰ ਲਈ ਘਰੋਂ ਨਿਕਲਿਆ ਸੀ ਕਿ ਬਡਗਾਮ ਵਿੱਚ ਓਮਪੋਰਾ ਰੇਲਵੇ ਕਰਾਸਿੰਗ ਨਜ਼ਦੀਕ ਦਹਿਸ਼ਤਗਰਦਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਨਾਜਰ ਨੂੰ ਫੌਰੀ ਗੰਭੀਰ ਹਾਲਤ ਵਿੱਚ ਸ੍ਰੀਨਗਰ ਦੇ ਐੱਸਐੱਮਐੱਚਐੱਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸੀਨੀਅਰ ਭਾਜਪਾ ਆਗੂ ਸੋਫ਼ੀ ਯੁਸੂਫ਼ ਨੇ ਕਿਹਾ, ‘ਨਾਜਰ ਨੇ ਅੱਜ ਸਵੇਰੇ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ।’ ਨਾਜਰ ਬਡਗਾਮ ਵਿੱਚ ਭਾਜਪਾ ਦੇ ਓਬੀਸੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਸੀ। ਵਾਦੀ ਵਿੱਚ ਭਾਜਪਾ ਆਗੂ ’ਤੇ ਹਮਲੇ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ। ਪਿਛਲੇ ਇਕ ਮਹੀਨੇ ਦੌਰਾਨ ਪੰਜ ਭਾਜਪਾ ਆਗੂਆਂ ਤੇ ਵਰਕਰਾਂ ਦੀ ਜਾਨ ਜਾਂਦੀ ਰਹੀ ਹੈ। ਇਨ੍ਹਾਂ ਲੜੀਵਾਰ ਹਮਲਿਆਂ ਮਗਰੋਂ ਵਾਦੀ ਦੇ ਕਈ ਹਿੱਸਿਆਂ ਵਿੱਚ ਭਾਜਪਾ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All