ਜੰਮੂ, 21 ਸਤੰਬਰਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਥਲ ਸੈਨਾ ਦਾ ਹੈਲੀਕਾਪਟਰ ਡਿੱਗ ਗਿਆ। ਜ਼ਿਲ੍ਹੇ ਦੇ ਸ਼ਿਵਗੜ੍ਹ ਧਾਰ ਇਲਾਕੇ ਵਿੱਚ ਸਵੇਰੇ 10.30 ਤੋਂ 10.45 ਵਜੇ ਦੇ ਵਿਚਕਾਰ ਹਾਦਸਾ ਹੋਇਆ। ਸਥਾਨਕ ਲੋਕਾਂ ਨੇ ਹੈਲੀਕਾਪਟਰ ਵਿੱਚੋਂ ਦੋਵਾਂ ਜ਼ਖ਼ਮੀ ਪਾਇਲਟਾਂ ਨੂੰ ਬਾਹਰ ਕੱਢਿਆ। ਮੇਜਰ ਰੋਹਿਤ ਕੁਮਾਰ ਅਤੇ ਮੇਜਰ ਅਨੁਜ ਰਾਜਪੂਤ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ।