ਓਵਰਟੇਕ ਮਾਮਲਾ: ਟਰੈਕਟਰ ਚਾਲਕ ਤੇ ਪੁਲੀਸ ਵਿਚਾਲੇ ਝੜਪ

ਓਵਰਟੇਕ ਮਾਮਲਾ: ਟਰੈਕਟਰ ਚਾਲਕ ਤੇ ਪੁਲੀਸ ਵਿਚਾਲੇ ਝੜਪ

ਹਾਦਸੇ ਦੌਰਾਨ ਖੇਤ ਵਿੱਚ ਪਲਟੀ ਰੇਤ ਦੀ ਭਰੀ ਟਰੈਕਟਰ ਟਰਾਲੀ।

ਮਹਿੰਦਰ ਸਿੰਘ ਰੱਤੀਆਂ/ਗੁਰਜੰਟ ਸਿੰਘ ਕਲਸੀ 
ਮੋਗਾ/ਸਮਾਲਸਰ 14 ਜੁਲਾਈ
 

ਥਾਣਾ ਸਮਾਲਸਰ ਅਧੀਨ ਪਿੰਡ ਲੰਡੇ ਤੇ ਡੇਮਰੂ ਲਿੰਕ ਸੜਕ ਉੱਤੇ ਲੰਘੀ ਰਾਤ ਟਰੈਕਟਰ ਚਾਲਕ ਨਾਲ ਕਾਰ ਓਵਰਟੇਕ ਕਰਨ ਤੋਂ ਪੁਲੀਸ ਮੁਲਾਜ਼ਮਾਂ ਦਾ ਝਗੜਾ ਹੋ ਗਿਆ। ਇਸ ਦੌਰਾਨ ਰੇਤਾ ਨਾਲ ਭਰੀ ਟਰਾਲੀ ਖੇਤ ’ਚ ਪਲਟੀ ਗਈ ਉੱਤੇ ਬਿਜਲੀ ਦਾ ਖੰਬਾ ਵੀ ਡਿੱਗ ਪਿਆ। ਪੁਲੀਸ ਮੁਲਾਜ਼ਮਾਂ ਨੇ ਟਰੈਕਟਰ ਚਾਲਕ ਉੱਤੇ ਕਾਰ ਦੀ ਭੰਨ ਤੋੜ ਦਾ ਦੋਸ਼ ਲਾਇਆ। ਇਸ ਮੌਕੇ ਦੋਵਾਂ ਧਿਰਾਂ ’ਚ ਘਸੁੰਨ ਮੁੱਕੀ ਤੇ ਡਾਂਗ ਸੋਟੀ ਚੱਲਣ ਨਾਲ ਪੁਲੀਸ ਦਾ ਲਾਂਗਰੀ ਤੇ ਟਰੈਕਟਰ ਚਾਲਕ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਮੋਗਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਮਾਲਸਰ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ’ਚ ਨੁਕਸਾਨ ਅਤੇ ਝਗੜੇ ਦਾ ਰਾਜ਼ੀਨਾਮਾ ਹੋ ਗਿਆ ਹੈ। ਵੇਰਵਿਆਂ ਅਨੁਸਾਰ ਲੰਘੀ ਰਾਤ  ਜਸਕਰਨ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਲੰਡੇ ਟਰੈਕਟਰ ਨਾਲ ਟਰਾਲੀ ਵਿੱਚ ਰੇਤਾ ਭਰ ਕੇ ਆਪਣੇ ਪਿੰਡ ਆ ਰਿਹਾ ਸੀ। ਪਿੰਡ ਲੰਡੇ- ਡੇਮਰੂ ਲਿੰਕ ਸੜਕ ਉੱਤੇ ਟਰੈਕਟਰ-ਟਰਾਲੀ ਪਿੱਛੇ ਸਵਿਫ਼ਟ ਕਾਰ ਆ ਰਹੀ ਸੀ ਪੁਲੀਸ ਮੁਲਾਜ਼ਮਾਂ ਵੱਲੋਂ ਕਾਰ ਓਵਰਟੇਕ ਕਰਨ ਸਮੇਂ ਰੇਤਾ ਨਾਲ ਭਰੀ ਟਰੈਕਟਰ ਟਰਾਲੀ ਖੇਤ ਵਿੱਚ ਪਲਟ ਗਈ ਅਤੇ ਉਪਰ ਬਿਜਲੀ ਦਾ ਖੰਬਾ ਡਿੱਗ ਪਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਮੌਕੇ ਦੋਵਾਂ ਧਿਰਾਂ ਵਿੱਚ ਬਹਿਬਾਜ਼ੀ ਮਗਰੋਂ ਘਸੁੰਨ ਮੁੱਕੀ ਡਾਂਗ ਸੋਟਾ ਚੱਲ ਪਿਆ। ਇਸ ਝਗੜੇ ਵਿੱਚ ਦੋ ਜਣੇ ਜਖ਼ਮੀ ਹੋ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All