ਮੋਗਾ ਜ਼ਿਲ੍ਹੇ ’ਚ ਕਾਂਗਰਸ ਨੂੰ ਧੜੇਬੰਦੀ ਨੇ ਘੇਰਿਆ

ਦੋਵਾਂ ਧੜਿਆਂ ਵੱਲੋਂ ਤੇਲ ਕੀਮਤਾਂ ਖ਼ਿਲਾਫ਼ ਵੱਖੋ-ਵੱਖਰੇ ਧਰਨੇ ਤੇ ਮੰਗ ਪੱਤਰ ਦਿੱਤੇ

ਮੋਗਾ ਜ਼ਿਲ੍ਹੇ ’ਚ ਕਾਂਗਰਸ ਨੂੰ ਧੜੇਬੰਦੀ ਨੇ ਘੇਰਿਆ

ਡੀਸੀ ਸੰਦੀਪ ਹੰਸ ਨੂੰ ਮੰਗ ਪੱਤਰ ਦਿੰਦੇ ਹੋਏ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਹਰਜੋਤ ਕਮਲ ਸਿੰਘ।

ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੂਨ

ਇੱਥੇ ਕਾਂਗਰਸ ’ਚ ਪੈਦਾ ਹੋਈ ਧੜੇਬੰਦੀ ਦੀ ‘ਕੁੜੱਤਣ’ ਸਾਫ ਦਿਖਾਈ ਦੇਣ ਲੱਗ ਪਈ ਹੈ। ਦੇਸ਼ ’ਚ ਵਧ ਰਹੀਆਂ ਪੈਟਰੋਲ-ਡੀਜ਼ਲ ਤੇਲ ਕੀਮਤਾਂ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਵੱਲੋਂ ਦਿੱਤੇ ਧਰਨੇ ’ਚ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ। ਇੱਥੇ ਕੈਪਟਨ ਤੇ ਬਾਜਵਾ ਦੋਵਾਂ ਧੜਿਆਂ ਨੇ ਵੱਖਰੇ ਧਰਨੇ ਅਤੇ ਡੀਸੀ ਨੂੰ ਵੀ ਵੱਖਰੇ ਮੰਗ ਪੱਤਰ ਦਿੱਤੇ ਗਏ। ਇੱਥੇ ਤਕਰੀਬਨ 2 ਸਾਲ ਪਹਿਲਾਂ ਜ਼ਿਲ੍ਹਾ ਪ੍ਰਧਾਨ ਦੀ ਤਾਇਨਾਤੀ ਨੂੰ ਲੈ ਕੇ ਪਾਰਟੀ ਦੋਫ਼ਾੜ ਚਲੀ ਆ ਰਹੀ ਹੈ।

ਮੋਗਾ ਦੇ ਏਡੀਸੀ ਅਨੀਤਾ ਦਰਸ਼ੀ ਨੂੰ ਮੰਗ ਪੱਤਰ ਦਿੰਦੇ ਹੋਏ ਵਿਧਾਇਕ ਕਾਕਾ ਲੋਹਗੜ੍ਹ ਤੇ ਹੋਰ।

ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਾਬਕਾ ਸੰਸਦ ਮੈਂਬਰ ਕੇਵਲ ਸਿੰਘ, ਰਾਜਵਿੰਦਰ ਕੌਰ ਭਾਗੀਕੇ ਤੇ ਵਿਜੇ ਸਾਥੀ (ਦੋਵੇਂ ਵਿਧਾਇਕ), ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਡਾ. ਤਾਰਾ ਸਿੰਘ ਸੰਧੂ (ਦੋਵੇਂ ਜ਼ਿਲ੍ਹਾ ਪ੍ਰਧਾਨ) ਇੰਦਰਜੀਤ ਸਿੰਘ ਬੀੜ ਚੜਿੱਕ, ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ, ਓਪਿੰਦਰ ਸਿੰਘ ਗਿੱਲ, ਹਰੀ ਸਿੰਘ ਖਾਈਠ ਬਲਾਕ ਸਮਿਤੀ ਚੇਅਰਮੈਨ ਹਰਨੇਕ ਸਿੰਘ ਰਾਮੂੰਵਾਲਾ ਆਦਿ ਨੇ ਕੇਂਦਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਵਧਾਈਆਂ ਕੀਮਤਾਂ ਅਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਮੋਦੀ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ।

ਦੂਜੇ ਪਾਸੇ ਨਗਰ ਸੁਧਾਰ ਟਰਸਟ ਮਾਰਕੀਟ ਵਿੱਚ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ, ਮਾਰਕੀਟ ਕਮੇਟੀ ਚੇਅਰਮੈਨ ਰਾਮਪਾਲ ਧਵਨ ਅਤੇ ਨਗਰ ਸੁਧਾਰ ਟਰੱਸਟ ਚੇਅਰਮੈਨ ਵਿਨੋਦ ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਲੋਕਾਂ ਦੀ ਜੇਬ ਨਾਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੋਹਾਂ ਦੂਰ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All