ਮਕਾਨ ਦੀ ਛੱਤ ਡਿੱਗਣ ਕਾਰਨ ਬੱਚੀ ਦੀ ਮੌਤ

ਮਕਾਨ ਦੀ ਛੱਤ ਡਿੱਗਣ ਕਾਰਨ ਬੱਚੀ ਦੀ ਮੌਤ

ਡਿੱਗਿਆ ਹੋਇਆ ਮਕਾਨ ਤੇ ਮ੍ਰਿਤਕ ਬੱਚੀ (ਇਨਸੈੱਟ)। ਦੂਜੀ ਤਸਵੀਰ ਵਿੱਚ ਪਰਿਵਾਰ ਨਾਲ ਦੁੱਖ ਵੰਡਾਉਂਦੇ ਹੋਏ ਮੁਹੱਲੇ ਦੇ ਲੋਕ।

ਰਾਜਿੰਦਰ ਕੁਮਾਰ 
ਬੱਲੂਆਣਾ (ਅਬੋਹਰ), 14 ਜੁਲਾਈ 

ਬਰਸਾਤ ਕਾਰਨ ਕਮਜ਼ੋਰ ਹੋਈ ਮਕਾਨ ਦੀ ਛੱਤ ਡਿੱਗਣ ਕਰਕੇ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦਾ ਸੱਤ ਸਾਲਾ ਭਰਾ ਜ਼ਖਮੀ ਹੋ ਗਿਆ। ਘਟਨਾ ਅਬੋਹਰ ਦੀ ਨਵੀਂ ਅਨਾਜ ਮੰਡੀ ਦੇ ਪਿਛਲੇ ਪਾਸੇ ਅਜੀਤ ਨਗਰ ਇਲਾਕੇ ਦੀ ਹੈ, ਹਾਦਸੇ ਵਿੱਚ ਜ਼ਖ਼ਮੀ ਹੋਏ ਬੱਚੇ ਨੂੰ ਅਬੋਹਰ ਦੇ ਐਸਡੀਐਮ ਦੇ ਦਖ਼ਲ ਨਾਲ ਬਠਿੰਡਾ ਦੇ  ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਓਪਰੇਸ਼ਨ ਉਪਰੰਤ ਬੱਚੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ ਅਜੀਤ ਨਗਰ ਵਾਸੀ ਸੁਨੀਲ ਡੋਡਾ ਦਾ ਪਰਿਵਾਰ ਘਰ ਦੇ ਵਿਹੜੇ ਵਿੱਚ ਸੁੱਤਾ ਸੀ। ਅੱਜ ਤੜਕੇ ਸੁਨੀਲ ਦਾ ਬੇਟਾ ਵੰਸ਼ ਅਤੇ ਬੇਟੀ ਰਜਨੀ ਉੱਠ ਕੇ ਅੰਦਰ ਕਮਰੇ ਵਿੱਚ ਚਲੇ ਗਏ ਇਸੇ ਦੌਰਾਨ ਮਕਾਨ ਦੀ ਛੱਤ ਡਿੱਗ ਪਈ ਅਤੇ ਦੋਨੋਂ ਬੱਚੇ ਛੱਤ ਦੇ ਮਲਬੇ ਹੇਠ ਦੱਬ ਗਏ। ਛੱਤ ਡਿੱਗਣ ਦਾ ਸ਼ੋਰ ਸੁਣ ਕੇ ਇਕੱਤਰ ਹੋਏ ਗੁਆਂਢ ਦੇ ਲੋਕਾਂ ਨੇ ਦੋਨਾਂ ਨੂੰ ਮਲਬੇ ਥੱਲਿਉਂ ਕੱਢਿਆ। ਲੋਕਾਂ ਨੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਵੰਸ਼ ਅਤੇ ਰਜਨੀ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਰਜਨੀ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਅਬੋਹਰ ਦੇ ਕਾਰਜਕਾਰੀ ਐਸਡੀਐਮ ਜਸਪਾਲ ਸਿੰਘ ਨੇ ਬੱਚੇ ਦੇ ਇਲਾਜ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਅਤੇ ਨਾਲ ਹੀ ਮ੍ਰਿਤਕ ਬੱਚੀ ਦੇ ਵਾਰਸਾਂ ਨੂੰ ਮੁਆਵਜ਼ੇ ਦਾ ਵੀ ਐਲਾਨ ਕੀਤਾ। 

ਛੱਤ ਡਿੱਗਣ ਨਾਲ ਦੋ ਗਊਆਂ ਦੀ ਮੌਤ, ਕਈ ਜ਼ਖਮੀ

ਭੀਖੀ (ਕਰਨ ਭੀਖੀ): ਮੰਗਲਵਾਰ ਸਵੇਰ ਕਰੀਬ 8 ਵਜੇ ਸ਼ਹਿਰ ਦੀ ਗਊਸ਼ਾਲਾ ਦੀ ਛੱਤ ਡਿੱਗਣ ਨਾਲ ਦੋ ਗਊਆਂ ਦੀ ਮੌਤ ਗਈ ਅਤੇ ਕਈ ਗਊਆਂ ਜ਼ਖਮੀ ਹੋ ਗਈਆਂ। ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਗਊਸ਼ਾਲਾ ਵਿੱਚ ਪਹੁੰਚੇ ਅਤੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਬੜੀ ਮੁਸ਼ੱਕਤ ਨਾਲ 5 ਦੇ ਕਰੀਬ ਗਊਆਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਪ੍ਰੰਤੂ 2 ਗਉੂਆਂ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ। ਡਾਕਟਰਾਂ ਵੱਲੋਂ ਜ਼ਖਮੀ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉੱਧਰ, ਇਸ ਘਟਨਾ ਲਈ ਨਗਰ ਪੰਚਾਇਤ ਭੀਖੀ ਦੇ ਕਾਰਜਸਾਧਕ ਅਫਸਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਗਊਸ਼ਾਲਾ ਕਮੇਟੀ ਦੇ ਮੈਂਬਰ ਰਿੱਕੀ ਮਿੱਤਲ ਅਤੇ ਵਿਜੈ ਗਰਗ ਸਾਬਕਾ ਕੌਂਸਲਰ ਨੇ ਕਿਹਾ ਕਿ ਇਹ ਘਟਨਾ ਉਕਤ ਅਧਿਕਾਰੀਆਂ ਦੀ ਨਲਾਇਕੀ ਕਾਰਨ ਵਾਪਰੀ ਹੈ। ਉਨ੍ਹਾਂ ਕਿਹਾ ਕਿ ਕਰੀਬ 9 ਮਹੀਨੇ ਪਹਿਲਾਂ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਗਊਸ਼ਾਲਾ ਨੂੰ 3 ਲੱਖ ਰੁਪਏ ਦਿੱਤੇ ਸਨ ਜੋ ਕਿ ਨਗਰ ਪੰਚਾਇਤ ਕੋਲ ਆ ਚੁੱਕੇ ਹਨ ਪ੍ਰੰਤੂ ਕਾਰਜਸਾਧਕ ਅਫਸਰ ਨੂੰ ਵਾਰ-ਵਾਰ ਮਿਲਣ ’ਤੇ ਵੀ ਉਨ੍ਹਾਂ ਵੱਲੋਂ ਉਕਤ ਰਾਸ਼ੀ ਉਨ੍ਹਾਂ ਨੂੰ ਜਾਰੀ ਨਹੀਂ ਕੀਤੀ ਗਈ। ਜੇਕਰ ਉਹ ਰਾਸ਼ੀ ਜਾਰੀ ਕੀਤੀ ਹੁੰਦੀ ਤਾਂ ਇਸ ਹਾਲ ਦੀ ਥਾਂ ’ਤੇ ਇੱਕ ਸ਼ੈੱਡ ਬਣਾਇਆ ਜਾਣਾ ਸੀ ਅਤੇ ਇਹ ਅਣਹੋਣੀ ਘਟਨਾ ਨਾ ਵਾਪਰਦੀ। ਉੱਧਰ ਜਦ ਇਸ ਸਬੰਧੀ ਕਾਰਜ ਸਾਧਕ ਅਫਸਰ ਰਵੀ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਗਊਸ਼ਾਲਾ ਵਿਖੇ ਸ਼ੈੱਡ ਦੀ ਉਸਾਰੀ ਲਈ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All