ਝੱਖੜ ਨੇ ਵੱਖ-ਵੱਖ ਥਾਈਂ ਮਚਾਈ ਤਬਾਹੀ

ਜ਼ਿਲ੍ਹਾ ਪਠਾਨਕੋਟ ਵਿੱਚ ਦਰੱਖਤ ਡਿੱਗਣ ਕਾਰਨ ਨਵਾਂ ਬਣਿਆਂ ਮਕਾਨ ਟੁੱਟਿਆ; ਅੰਬ ਦੀ ਫ਼ਸਲ ਦਾ ਨੁਕਸਾਨ

ਝੱਖੜ ਨੇ ਵੱਖ-ਵੱਖ ਥਾਈਂ ਮਚਾਈ ਤਬਾਹੀ

ਪਠਾਨਕੋਟ ਵਿੱਚ ਦਰੱਖਤ ਡਿੱਗਣ ਕਾਰਨ ਟੁੱਟਿਆ ਮਕਾਨ।

ਐੱਨ.ਪੀ. ਧਵਨ 
ਪਠਾਨਕੋਟ, 29 ਜੂਨ

ਇੱਥੇ ਬੀਤੀ ਰਾਤ ਆਏ ਝੱਖੜ ਅਤੇ ਤੇਜ਼ ਬਾਰਿਸ਼ ਨਾਲ ਮੁਹੱਲਾ ਉਂਕਾਰ ਨਗਰ ਵਿੱਚ ਲੱਗਿਆ ਇਕ ਜਾਮੁਨ ਦਾ ਦਰੱਖਤ ਇਕ ਘਰ ਵਿਚਾਲੇ ਆ ਡਿੱਗਿਆ ਜਿਸ ਨਾਲ ਨਵਾਂ ਬਣਿਆ ਮਕਾਨ ਟੁੱਟ ਗਿਆ। ਇਸੇ ਤਰ੍ਹਾਂ ਤੇਜ਼ ਹਨੇਰੀ ਕਾਰਨ ਜ਼ਿਲ੍ਹੇ ਅੰਦਰ ਅੰਬ ਦੀ ਫਸਲ ਦਾ 40 ਪ੍ਰਤੀਸ਼ਤ ਨੁਕਸਾਨ ਹੋ ਗਿਆ ਹੈ। ਬਾਗਾਂ ਵਿੱਚ ਲੱਗੇ ਭਰਪੂਰ ਅੰਬਾਂ ਦੇ ਕਾਫੀ ਦਰੱਖਤ ਡਿੱਗ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

ਮਿਲੀ ਜਾਣਕਾਰੀ ਅਨੁਸਾਰ ਉਂਕਾਰ ਨਗਰ ਦੇ ਰਹਿਣ ਵਾਲੇ ਰੂਪ ਲਾਲ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਸੱਤ ਮੈਂਬਰ ਹਨ। ਬੀਤੀ ਰਾਤ ਉਹ ਇਕੱਲਾ ਹੀ ਘਰ ਵਿੱਚ ਸੀ ਤੇ ਬਾਕੀ ਮੈਂਬਰ ਕਿਸੇ ਕੰਮ ਤੋਂ ਬਾਹਰ ਗਏ ਹੋਏ ਸਨ। ਉਸ ਨੇ ਕਿਹਾ ਕਿ ਇਸ ਹਾਦਸੇ ਲਈ ਨਗਰ ਨਿਗਮ ਅਤੇ ਰੇਲਵੇ ਵਿਭਾਗ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਨੌਂ ਸਾਲ ਤੋਂ ਉਹ ਲਿਖਤ ਵਿੱਚ ਅਪੀਲ ਕਰ ਰਿਹਾ ਸੀ ਕਿ ਉਸ ਦੇ ਘਰ ਵਿੱਚ ਲੱਗਿਆ ਦਰੱਖਤ ਖੋਖਲਾ ਹੋ ਚੁੱਕਾ ਹੈ ਤੇ ਇਸ ਨੂੰ ਕੱਟ ਦਿੱਤਾ ਜਾਵੇ ਪਰ ਕਿਸੇ ਨੇ ਨਹੀਂ ਕੀਤੀ। ਇਸ ਦੌਰਾਨ ਧਾਰਕਲਾਂ ਖੇਤਰ ਵਿੱਚ ਬਿਜਲੀ ਦੇ ਖੰਭੇ ਅਤੇ ਤਾਰਾਂ ’ਤੇ ਦਰੱਖਤਾਂ ਦੀਆਂ ਟਾਹਣੀਆਂ ਡਿੱਗਣ ਕਾਰਨ ਰਾਤ ਨੂੰ ਠੱਪ ਹੋਏ ਬਿਜਲੀ ਸਪਲਾਈ 18 ਘੰਟੇ ਬਾਅਦ ਬਹਾਲ ਹੋਈ।

100 ਦੇ ਕਰੀਬ ਖੰਭੇ ਡਿੱਗੇ; ਪਾਵਰਕੌਮ ਦਾ 15 ਲੱਖ ਦਾ ਨੁਕਸਾਨ

ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੇ ਝੱਖੜ ਝੁੱਲਣ ਕਾਰਨ ਲੰਘੀ ਰਾਤ 11 ਵਜੇ ਤੋਂ ਬੰਦ ਹੋਈ ਬਿਜਲੀ 15 ਘੰਟਿਆਂ ਬਾਅਦ ਅੱਜ ਮੁੜ ਚਾਲੂ ਹੋਈ। ਇਸ ਝੱਖੜ ਕਾਰਨ ਵੱਡੀ ਗਿਣਤੀ ਬਿਜਲੀ ਦੇ ਖੰਭੇ ਡਿੱਗਣ ਕਾਰਨ ਸਭ ਤੋਂ ਵੱਧ ਨੁਕਸਾਨ ਪਾਵਰਕੌਮ ਦਾ ਹੋਇਆ ਜਾਪਦਾ ਹੈ।  ਸਬ-ਡਿਵੀਜ਼ਨ ਦੇ ਐਕਸੀਅਨ ਰਾਜਿੰਦਰ ਕੁਮਾਰ ਨੇ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਝੱਖੜ ਨਾਲ ਸ਼ਹਿਰ ਦੇ ਵੱਖ-ਵੱਖ ਪਾਰਕਾਂ ਤੇ ਮੁਹੱਲਿਆਂ ’ਚ ਦਰੱਖਤ ਅਤੇ 100 ਦੇ ਕਰੀਬ ਬਿਜਲੀ ਵਾਲੇ ਖੰਭੇ ਡਿੱਗ ਗਏ, ਜਿਸ ਨਾਲ ਕਰੀਬ ਪਾਵਰਕੌਮ ਦਾ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ 90 ਫ਼ੀਸਦੀ ਖੇਤਰਾਂ ਵਿੱਚ ਬਿਜਲੀ ਚਾਲੂ ਹੋ ਗਈ। ਇਸੇ ਤਰ੍ਹਾਂ ਬੱਸ ਸਟੈਂਡ ਦੇ ਸਾਹਮਣੇ ਕੋਚਿੰਗ ਸੈਂਟਰਾਂ ਵੱਲੋਂ ਲਗਾਏ ਗਏ ਵੱਡੇ-ਵੱਡੇ ਬੋਰਡ ਵੀ ਹੇਠਾਂ ਡਿੱਗ ਗਏ ਜਿਸ ਕਾਰਨ ਬਿਜਲੀ ਦੀਆਂ ਤਾਰਾਂ ਦਾ ਕਾਫੀ ਨੁਕਸਾਨ ਹੋਇਆ। ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਸਖ਼ਤ ਮਿਹਨਤ ਮਗਰੋਂ ਬਿਜਲੀ ਸਪਲਾਈ ਮੁੜ ਚਾਲੂ ਕੀਤੀ। ਉੱਧਰ ਅੱਜ ਮਾਡਲ ਟਾਊਨ ਖੇਤਰ ’ਚ ਇੱਕ ਪਾਰਕ ਅਤੇ ਸੜਕ ਵਿਚਾਲੇ ਵੀ ਦਰੱਖਤ ਡਿੱਗੇ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਇੱਥੋਂ ਦੇ ਡਾਕਖਾਨਾ ਰੋਡ ’ਤੇ ਪੈਂਦਾ ਇੱਕ ਖੋਖਾ ਵੀ ਹਨੇਰੀ ਕਾਰਨ ਢਹਿ ਢੇਰੀ ਹੋ ਗਿਆ ਅਤੇ ਖੰਡ ਮਿੱਲ ਨੇੜੇ ਸਥਿਤ ਇਕ ਦੁਕਾਨ ਦੇ ਬਾਹਰ ਲੱਗਿਆ ਸ਼ੈੱਡ ਵੀ ਡਿੱਗ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All